ਨਿੱਜੀ ਪੱਤਰ ਪ੍ਰੇਰਕਖੰਨਾ, 15 ਜਨਵਰੀਅੰਮ੍ਰਿਤਸਰ ਤੋਂ ਨਵੀਂ ਦਿੱਲੀ ਜਾ ਰਹੀ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਰੇਲ ਦੇ ਬਰੇਕ ਐਕਸਲ ਵਿੱਚ ਅਚਾਨਕ ਅੱਗ ਲੱਗ ਗਈ। ਮੁਸਾਫਰਾਂ ਨੇ ਜਦੋਂ ਧੂਆਂ ਨਿਕਲਦਾ ਦੇਖਿਆ ਤਾਂ ਰੇਲ ਗੱਡੀ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰੇਲਗੱਡੀ ਲੁਧਿਆਣਾ ਤੋਂ ਖੰਨਾ ਵੱਲ ਆਉਂਦੇ ਹੋਏ ਜਦੋਂ ਬੀਜਾ ਨੇੜੇ ਪੁੱਜੀ ਤਾਂ ਮੁਸਾਫਿਰਾਂ ਨੇ ਇੱਕ ਬੋਗੀ ’ਚੋਂ ਧੂਆਂ ਨਿਕਲਦਾ ਦੇਖ ਕੇ ਰੌਲਾ ਪਾ ਦਿੱਤਾ। ਰੇਲਵੇ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਗੱਡੀ ਨੂੰ ਹੰਗਾਮੀ ਹਾਲਤ ਵਿੱਚ ਪਿੰਡ ਚਾਵਾ ਨੇੜੇ ਰੋਕਿਆ ਤੇ ਅੱਗ ’ਤੇ ਕਾਬੂ ਪਾਇਆ। ਬੋਗੀ ਦੇ ਹੇਠਾਂ ਐਕਸਲ ਲੈਦਰ ਵਿੱਚ ਅੱਗ ਲੱਗੀ ਹੋਈ ਸੀ।