ਸ਼ਾਇਰ ਦੀਪਕ ਜੈਤੋਈ ਨੂੰ ਸਮਰਪਿਤ ਕਾਵਿ ਮਿਲਣੀ
05:45 AM Apr 14, 2025 IST
Advertisement
ਪਠਾਨਕੋਟ: ਅਸ਼ੋਕਾ ਕਲਾਗ੍ਰਾਮ ਪਠਾਨਕੋਟ ਵੱਲੋਂ ਵਿਸਾਖੀ ਦੇ ਤਿਉਹਾਰ ਮੌਕੇ ਉਸਤਾਦ ਸ਼ਾਇਰ ਦੀਪਕ ਜੈਤੋਈ ਨੂੰ ਸਮਰਪਿਤ ਕਾਵਿ ਮਿਲਣੀ ਕੀਤੀ ਗਈ। ਇਸ ਦੀ ਪ੍ਰਧਾਨਗੀ ਜਨਾਬ ਨਰੇਸ਼ ਨਿਰਗੁਣ (ਸੇਵਾਮੁਕਤ ਐਸਈ) ਅਤੇ ਐਡਵੋਕੇਟ ਰਾਕੇਸ਼ ਨੁਦਰਤ ਮਲਹੋਤਰਾ ਨੇ ਕੀਤੀ। ਐਡਵੋਕੇਟ ਮੱਸਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਪ੍ਰੋਗਰਾਮ ਦੀ ਸ਼ੁਰੂਆਤ ਰਾਜ ਗੁਰਦਾਸਪੁਰੀ ਦੀ ਗ਼ਜ਼ਲ ਨਾਲ ਕੀਤੀ ਗਈ। ਇਸ ਮਗਰੋਂ ਸੈਲੀ ਬਲਜੀਤ, ਅਸ਼ੋਕ ਚਿੱਤਰਕਾਰ, ਸਤੀਸ਼ ਵਸ਼ਿਸ਼ਟ, ਪੂਰਨ ਅਹਿਸਾਨ, ਨਰੇਸ਼ ਨਿਰਗੁਣ, ਰਾਕੇਸ਼ ਨੁਦਰਤ ਮਲਹੋਤਰਾ ਅਤੇ ਪਾਲ ਗੁਰਦਾਸਪੁਰੀ ਨੇ ਕਲਾਮ ਪੇਸ਼ ਕੀਤੇ । ਅੰਤ ਵਿੱਚ ਅਸ਼ੋਕ ਚਿੱਤਰਕਾਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਜਨਾਬ ਦੀਪਕ ਜੈਤੋਈ ਬਾਰੇ ਸੰਖੇਪ ਗੱਲਬਾਤ ਕਰਕੇ ਉਨ੍ਹਾਂ ਨੂੰ ਯਾਦ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement
Advertisement