ਸ਼ਹੀਦ ਊਧਮ ਸਿੰਘ ਦਾ ਦਿਹਾੜਾ ਮਨਾਉਣ ਦਾ ਫ਼ੈਸਲਾ
ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 8 ਜੂਨ
ਕੰਬੋਜ ਮਹਾਂ ਸਭਾ ਬਲਾਕ ਭੁਨਰਹੇੜੀ ਦੇ ਪ੍ਰਧਾਨ ਸਵਿੰਦਰ ਸਿੰਘ ਧੰਜੂ ਨੇ ਮਾਤਾ ਗੁਜਰੀ ਸਕੂਲ ਦੇ ਹਾਲ ਵਿੱਚ ਉਨ੍ਹਾਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਦੇਵੀਗੜ੍ਹ ਵਿੱਚ ਵੱਡੀ ਪੱਧਰ ’ਤੇ ਮਨਾਇਆ ਜਾਵੇਗਾ। ਮੀਟਿੰਗ ਦੌਰਾਨ ਸਭਾ ਦੀਆਂ ਸਰਗਰਮੀਆਂ ਵਧਾਉਣ ਬਾਰੇ ਵੀ ਚਰਚਾ ਕੀਤੀ ਗਈ। ਇਸ ਦਿਹਾੜੇ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਤਿਆਰੀਆਂ ਸਬੰਧੀ ਅਗਲੀ ਮੀਟਿੰਗ 14 ਜੂਨ ਨੂੰ ਮੁੜ ਦੇਵੀਗੜ੍ਹ ਵਿੱਚ ਇਸ ਜਗ੍ਹਾ ’ਤੇ ਹੀ ਕੀਤੀ ਜਾਵੇਗੀ। ਮੀਟਿੰਗ ਵਿੱਚ, ਦਵਿੰਦਰ ਸਿੰਘ ਮਾੜੂ ਜਨਰਲ ਸਕੱਤਰ, ਜੀਤ ਸਿੰਘ ਮੀਰਾਂਪੁਰ ਖਜ਼ਾਨਚੀ, ਗੁਰਮੇਲ ਸਿੰਘ ਫਰੀਦਪੁਰ, ਭੂਪਿੰਦਰ ਸਿੰਘ ਡਾਇਰੈਕਟਰ ਮਾਤਾ ਗੁਜਰੀ ਸਕੂਲ, ਰਾਜਵਿੰਦਰ ਸਿੰਘ ਹਡਾਣਾ, ਕਾਮ. ਰਮੇਸ਼ ਸਿੰਘ ਆਜ਼ਾਦ, ਬਲਵੰਤ ਸਿੰਘ ਜੋਸ਼ਨ, ਵਾਸਦੇਵ ਸਿੰਘ, ਮਨਿੰਦਰ ਫਰਾਂਸਵਾਲਾ ਮੈਂਬਰ ਜਿਲ੍ਹਾ ਪ੍ਰੀਸ਼ਦ, ਮੁਖਤਿਆਰ ਸਿੰਘ ਨੌਗਾਵਾਂ ਪ੍ਰੈੱਸ ਸਕੱਤਰ, ਰਾਜਿੰਦਰ ਸਿੰਘ ਥਿੰਦ ਪ੍ਰੈੱਸ ਸਕੱਤਰ, ਸੁਰਿੰਦਰ ਸਿੰਘ ਸਵਾਈ ਸਿੰਘ ਵਾਲਾ, ਬਿਕਰਮ ਸਿੰਘ ਫਰੀਦਪੁਰ, ਭੁਪਿੰਦਰ ਸਿੰਘ ਦੁੱਧਨਸਾਧਾਂ, ਮਲਕੀਤ ਸਿੰਘ ਪਲਾਖਾ, ਅਮਰਜੀਤ ਸਿੰਘ ਲੇਹਲਾਂ, ਮਲਕੀਤ ਸਿੰਘ ਜੁਲਾਹਖੇੜੀ, ਗੁਰਭੇਜ ਸਿੰਘ ਭਸਮੜਾ, ਸੁਖਦੇਵ ਸਿੰਘ ਮੀਰਾਂਪੁਰ, ਸੁਖਵਿੰਦਰ ਸਿੰਘ ਧਾਂਦੀਆਂ, ਕੁਲਦੀਪ ਸਿੰਘ ਸਨੌਰ, ਕੁਲਦੀਪ ਸਿੰਘ ਸਵਾਈ ਸਿੰਘ ਵਾਲਾ, ਦਲਜੀਤ ਸਿੰਘ ਕਾਠਗੜ੍ਹ ਤੇ ਹਰਭਜਨ ਸਿੰਘ ਸਰੁਸਤੀਗੜ੍ਹ ਮੌਜੂਦ ਸਨ।