ਸ਼ਹੀਦੀ ਦਿਵਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ
06:50 AM Feb 01, 2025 IST
Advertisement
ਗੁਰਾਇਆ: ਮਹਾਤਮਾ ਗਾਂਧੀ ਸ਼ਰਧਾਂਜਲੀ ਭੇਟ ਕਰਨ ਲਈ ਐੱਸਟੀਐੱਸ ਵਰਲਡ ਸਕੂਲ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ। ਇਸ ਪ੍ਰਾਰਥਨਾ ਸਭਾ ਦਾ ਸੰਚਾਲਨ ਹਰਨੂਰ ਕੌਰ ਅਤੇ ਪੁਨੀਤ ਕੌਰ ਨੇ ਕੀਤਾ। ਅੱਜ ਦਾ ਵਿਚਾਰ ਰਾਵੀ ਅਤੇ ਪਰਮਪ੍ਰਤਾਪ ਸਿੰਘ ਵੱਲੋਂ ਪੇਸ਼ ਕੀਤਾ ਗਿਆ। ਖ਼ਬਰਾਂ ਦਾ ਉਚਾਰਨ ਜਪਲੀਨ ਕੌਰ ਵੱਲੋਂ ਕੀਤਾ ਗਿਆ ਹੈ। ਇਸ਼ਮੀਤ ਕੌਰ, ਜਪਲੀਨ ਕੌਰ, ਮਨਜੋਤ ਕੌਰ, ਰਾਵੀ ਅਤੇ ਤਰਨਜੋਤ ਕੌਰ ਵੱਲੋਂ ਕਵਿਤਾ ਪੇਸ਼ ਕੀਤੀ ਗਈ। ਇਸ਼ਕੀਰਤ ਕੌਰ ਅਤੇ ਇਸ਼ਮੀਤ ਕੌਰ ਵੱਲੋਂ ਸ਼ਹੀਦੀ ਦਿਵਸ ਦੇ ਮੌਕੇ ਭਾਸ਼ਣ ਦਿੱਤਾ ਗਿਆ। ਪ੍ਰਿੰਸੀਪਲ ਪ੍ਰਭਜੋਤ ਗਿੱਲ ਜੀ ਨੇ ਵਿਦਿਆਰਥੀਆਂ ਦੇ ਸ਼ਲਾਘਾਯੋਗ ਕੰਮ ਅਤੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸ਼ਰਧਾਂਜਲੀ ਭੇਟ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement
Advertisement