ਅੰਮ੍ਰਿਤਸਰ: ਅਕਾਲ ਪੁਰਖ ਕੀ ਫ਼ੌਜ ਵਲੋਂ ਜੂਨ 1984 ਸਾਕਾ ਨੀਲਾ ਤਾਰਾ ਫੌਜੀ ਹਮਲੇ ਦੇ ਸ਼ਹੀਦਾਂ ਦੀ ਯਾਦ ਵਿਚ ਇ ਖੂਨਦਾਨ ਕੈਂਪ ਡੇਰਾ ਭੂਰੀ ਵਾਲਾ ਵਿੱਚ ਲਗਾਇਆ ਗਿਆ। ਕੈਂਪ ਵਿੱਚ 150 ਤੋਂ ਵੱਧ ਯੂਨਿਟ ਖੂਨਦਾਨ ਕੀਤਾ ਗਿਆ। ਕੈਂਪ ਦੀ ਸ਼ੁਰੂਆਤ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਵਲੋਂ ਅਰਦਾਸ ਕਰਕੇ ਕੀਤੀ ਗਈ। ਬਾਬਾ ਸੁੱਖਾ ਸਿੰਘ ਭੂਰੀ ਵਾਲੇ, ਜਸਵਿੰਦਰ ਸਿੰਘ ਐਡਵੋਕੇਟ, ਭੁਪਿੰਦਰ ਸਿੰਘ ਅਤੇ ਕੁਲਜੀਤ ਸਿੰਘ ਤੇ ਹਰਪ੍ਰੀਤ ਸਿੰਘ ਨੇ ਡਾ. ਪਰਦੀਪ ਸਿੰਘ ਅਤੇ ਡਾ. ਅਮਰਬੀਰ ਸਿੰਘ ਦਾ ਸਵਾਗਤ ਕੀਤਾ। ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਹਰ ਸਾਲ ਇਹ ਕੈਂਪ ਲਾਇਆ ਜਾਂਦਾ ਹੈ। -ਟਨਸ