ਸਹਿਯੋਗ ਫਾਊਂਡੇਸ਼ਨ ਨੇ ਲੋੜਵੰਦ ਬੱਚਿਆਂ ਸਟੇਸ਼ਨਰੀ ਵੰਡੀ
06:32 AM Apr 13, 2025 IST
Advertisement
ਮਾਨਸਾ: ਸਹਿਯੋਗ ਫਾਊਡੇਸ਼ਨ ਮਾਨਸਾ ਵੱਲੋਂ ਨੇੜਲੇ ਪਿੰਡ ਖਾਰਾ ਵਿਖੇ ਲੋੜਵੰਦ ਬੱਚਿਆਂ ਨੂੰ 30 ਸੈੱਟ ਕਾਪੀਆਂ ਤੇ ਪੈੱਨ ਵੰਡੀਆਂ ਗਈਆਂ।
ਸੰਸਥਾ ਦੇ ਪ੍ਰਧਾਨ ਹਨੀਸ਼ ਬਾਂਸਲ ਨੇ ਦੱਸਿਆ ਕਿ ਵਿਦਿਆ ਨੂੰ ਪਹਿਲ ਦਿੰਦੇ ਹੋਏ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੇ ਚੰਗੇ ਭਵਿੱਖ ਲਈ ਇਹ ਉਪਰਾਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਲੋੜਵੰਦ ਵਿਦਿਆਰਥੀਆਂ ਲਈ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਕਈ ਅਹਿਮ ਨਿਵੇਕਲੇ ਕਦਮ ਚੁੱਕੇ ਜਾਣਗੇ।
ਇਸ ਮੌਕੇ ਸਰਪੰਚ ਗੁਰਦੀਪ ਸਿੰਘ,ਹਰਮਨਜੀਤ ਸਿੰਘ,ਦਰਸ਼ਨ ਕੁਮਾਰ ਅਤੇ ਕੁਲਵਿੰਦਰ ਸਿੰਘ ਵੀ ਮੌਜੂਦ ਸਨ।-ਪੱਤਰ ਪ੍ਰੇਰਕAdvertisement
Advertisement
Advertisement
Advertisement