ਸਹਿਜੜਾ ਵਿੱਚ ਕਾਂਗਰਸ ਵਰਕਰਾਂ ਦੀ ਮੀਟਿੰਗ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 10 ਜੂਨ
ਕਾਂਗਰਸ ਪਾਰਟੀ ਵੱਲੋਂ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸੰਮੀ ਠੁੱਲੀਵਾਲ ਦੀ ਅਗਵਾਈ ਹੇਠ ਪਿੰਡ ਸਹਿਜੜਾ ਵਿੱਚ ਪਾਰਟੀ ਵਰਕਰਾਂ ਦੀ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਪਾਰਟੀ ਆਗੂਆਂ ਨੇ 2027 ਦੀਆਂ ਵਿਧਾਨ ਸਭਾ, ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਕਮੇਟੀ ਚੋਣਾਂ ਦੀ ਤਿਆਰੀ ਲਈ ਜ਼ਮੀਨੀ ਪੱਧਰ ’ਤੇ ਲਾਮਬੰਦੀ ਦੀ ਲੋੜ ਉਤੇ ਜ਼ੋਰ ਦਿੱਤਾ। ਬਲਾਕ ਪ੍ਰਧਾਨ ਸੰਮੀ ਠੁੱਲੀਵਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਬਲਵੰਤ ਰਾਏ ਸ਼ਰਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ’ਚ 2027 ਦੀਆਂ ਚੋਣਾਂ ਵਿਚ ਭਾਰੀ ਬਹੁਮਤ ਨਾਲ ਵਾਪਸੀ ਕਰੇਗੀ। ਉਨ੍ਹਾਂ ਨੇ ਆਪ ਦੀ ਸਰਕਾਰ ਨੂੰ ਨਾਕਾਮ ਦੱਸਦਿਆ। ਇਸ ਮੌਕੇ ਪਿੰਡ ਸਹਿਜੜਾ ਦੇ ਮਿਹਨਤੀ ਵਰਕਰ ਗੁਰਮੇਲ ਸਿੰਘ ਮੇਲਾ ਨੂੰ ਪਿੰਡ ਇਕਾਈ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਜਸਮੇਲ ਸਿੰਘ ਡੈਆਰੀਵਾਲਾ, ਬਲਜਿੰਦਰ ਸਿੰਘ, ਕੁੰਦਨ ਸਿੰਘ, ਤਾਰਾ ਸਿੰਘ, ਬਾਰੂ ਸਿੰਘ, ਚਮਕੌਰ ਸਿੰਘ, ਕੌਰ ਸਿੰਘ, ਰੂਪ ਸਿੰਘ, ਜਵੰਧਾ, ਦਰਸ਼ਨ ਸਿੰਘ, ਸੰਬੰਧਾ, ਕਾਕਾ ਸਿੰਘ, ਭਰਭੂਰ ਸਿੰਘ, ਗੁਰਮੀਤ ਸਿੰਘ, ਕੁਲਜੀਤ ਸਿੰਘ, ਅਤੇ ਮੇਵਾ ਸਿੰਘ ਆਦਿ ਵੀ ਹਾਜ਼ਰ ਸਨ।