ਸਹਿਕਾਰੀ ਸਭਾ ’ਚ ਪਏ ਰੋਟਾਵੇਟਰ ਖਰਾਬ ਹੋਣ ਕਾਰਨ ਕਿਸਾਨ ਪ੍ਰੇਸ਼ਾਨ
05:09 AM Jul 05, 2025 IST
Advertisement
ਫ਼ਤਹਿਗੜ੍ਹ ਸਾਹਿਬ: ਸਮਾਜ ਸੇਵੀ ਪ੍ਰੋਫ਼ੈਸਰ ਧਰਮਜੀਤ ਜਲਵੇੜਾ ਨੇ ਦੱਸਿਆ ਕਿ ਸਹਿਕਾਰੀ ਸਭਾ ’ਚ ਉਪਲਬਧ ਖੇਤੀ ਮਸ਼ੀਨਰੀ ਖਰਾਬ ਹੋਣ ਕਾਰਨ ਸਹਿਕਾਰੀ ਸਭਾ ਤੋਂ ਮਸ਼ੀਨਰੀ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਮੁਸ਼ਕਿਲ ਵਿੱਚ ਹਨ। ਕਿਸਾਨਾਂ ਨੇ ਦੱਸਿਆ ਕਿ ਜਦੋਂ ਉਹ ਸਹਿਕਾਰੀ ਸਭਾ ’ਚ ਕੋਈ ਮਸ਼ੀਨਰੀ ਲੈਣ ਜਾਂਦੇ ਹਨ ਤਾਂ ਉਹ ਖਰਾਬ ਹੁੰਦੀ ਹੈ ਜਿਸ ਕਾਰਨ ਉਨ੍ਹਾਂ ਨੂੰ ਨਿਰਾਸ਼ ਵਾਪਸ ਪਰਤਣਾ ਪੈਂਦਾ ਹੈ ਅਤੇ ਖੇਤੀ ਦਾ ਕੰਮ ਪੱਛੜ ਰਿਹਾ ਹੈ। ਪ੍ਰੋਫੈਸਰ ਜਲਵੇੜਾ ਨੇ ਦੱਸਿਆ ਕਿ ਉਨ੍ਹਾਂ ਨੇ ਸਹਿਕਾਰੀ ਸਭਾ ’ਚ ਜਾ ਕੇ ਦੇਖਿਆ ਜਿੱਥੇ ਖਰਾਬ ਰੋਟਾਵੇਟਰ ਪਏ ਸਨ। ਉਨ੍ਹਾਂ ਸਰਕਾਰ ਕੋਲੋਂ ਤੁਰੰਤ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ। ਡੀਆਰ ਸਹਿਕਾਰੀ ਸਭਾਵਾਂ ਸ਼ਹਿਨਾਜ਼ ਮਿੱਤਲ ਨੇ ਕਿਹਾ ਕਿ ਅਜਿਹਾ ਕੋਈ ਮਾਮਲਾ ਉਨ੍ਹਾਂ ਦੇ ਨੋਟਿਸ ਵਿੱਚ ਨਹੀਂ ਆਇਆ, ਫ਼ਿਰ ਵੀ ਉਹ ਮਾਮਲੇ ਦੀ ਜਾਂਚ ਕਰਵਾਉਣਗੇ। -ਨਿੱਜੀ ਪੱਤਰ ਪ੍ਰੇਰਕAdvertisement
ਫ਼ੋਟੋ ਕੈਪਸਨ: ਪ੍ਰੋਫ਼ੈਸਰ ਧਰਮਜੀਤ ਜਲਵੇੜਾ ਜਾਣਕਾਰੀ ਦਿੰਦੇ ਹੋਏ।-ਫੋਟੋ: ਸੂਦ
Advertisement
Advertisement
Advertisement