ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਣੇ ਸੁਖਚੈਨ ਸਿੰਘ
ਲਖਵੀਰ ਸਿੰਘ ਚੀਮਾ
ਮਹਿਲ ਕਲਾਂ, 15 ਅਪਰੈਲ
ਦਿ ਪੰਜਾਬ ਸਟੇਟ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਜ਼ਿਲ੍ਹਾ ਬਰਨਾਲਾ ਦੀ ਚੋਣ ਡਿਵੀਜ਼ਨ ਪ੍ਰਧਾਨ ਗੁਰਚੇਤ ਸਿੰਘ ਦੀ ਸਰਪ੍ਰਸਤੀ ਵਿੱਚ ਹੋਈ, ਜਿਸ ਵਿੱਚ ਛੀਨੀਵਾਲ ਕਲਾਂ ਸਹਿਕਾਰੀ ਸਭਾ ਦੇ ਸਕੱਤਰ ਸੁਖਚੈਨ ਸਿੰਘ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣ ਲਿਆ ਗਿਆ। ਜ਼ਿਲ੍ਹਾ ਜਰਨਲ ਸਕੱਤਰ ਪ੍ਰਸ਼ੋਤਮ ਸਿੰਘ ਸਕੱਤਰ ਢਿੱਲਵਾਂ ਸਭਾ, ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਸਿੰਘ ਗਹਿਲ, ਖ਼ਜ਼ਾਨਚੀ ਹਰਜੀਤ ਸਿੰਘ ਟੱਲੇਵਾਲ ਸਭਾ ਨੂੰ ਬਣਾਇਆ ਗਿਆ। ਸਟੇਟ ਟੈਲੀਗੇਟ ਦੇ ਨੁਮਾਇੰਦੇ ਵਜੋਂ ਗੁਰਤੇਜ ਸਿੰਘ ਸਕੱਤਰ ਧੌਲਾ ਸਭਾ, ਸੰਦੀਪ ਸਿੰਘ ਸਕੱਤਰ ਠੀਕਰੀਵਾਲਾ ਸਭਾ ਅਤੇ ਬੂਟਾ ਸਿੰਘ ਸਕੱਤਰ ਜੰਗੀਆਣਾ ਸਭਾ ਨੂੰ ਚੁਣਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਸਕੱਤਰ ਨਿਹਾਲੂਵਾਲ ਨੂੰ ਮੁੱਖ ਸਲਾਹਕਾਰ ਅਤੇ ਲਵਪ੍ਰੀਤ ਸਿੰਘ ਸਕੱਤਰ ਚੀਮਾ ਨੂੰ ਪ੍ਰੈੱਸ ਸਕੱਤਰ ਵੱਲੋਂ ਨਿਯੁਕਤ ਕੀਤਾ ਗਿਆ। ਕੁੱਲ 10 ਕਮੇਟੀ ਮੈਂਬਰ ਚੁਣੇ ਗਏ। ਇਸ ਮੌਕੇ ਮਨਦੀਪ ਸਿੰਘ ਬਲਾਕ ਪ੍ਰਧਾਨ ਬਰਨਾਲਾ, ਗਿਆਨ ਸਿੰਘ ਬਲਾਕ ਪ੍ਰਧਾਨ ਮਹਿਲਕਲਾਂ, ਮੇਵਾ ਸਿੰਘ ਬਲਾਕ ਪ੍ਰਧਾਨ ਸ਼ਹਿਣਾ ਅਤੇ ਜਗਸੀਰ ਸਿੰਘ ਛੀਨੀਵਾਲ ਜ਼ਿਲ੍ਹਾ ਪ੍ਰਧਾਨ ਬੀਕੇਯੂ ਕਾਦੀਆਂ ਵੀ ਹਾਜ਼ਰ ਸਨ।