ਸਲਿੰਦਰ ਕੌਰ ਚੰਦੀ ਸ਼ਹੀਦ ਊਧਮ ਸਿੰਘ ਭਵਨ ਦੀ ਨਵੀਂ ਚੇਅਰਪਰਸਨ ਬਣੀ
05:03 AM Jul 05, 2025 IST
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ, 4 ਜੁਲਾਈ
ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਦਾ ਅੱਜ ਜਨਰਲ ਇਜਲਾਸ ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੈਕਟਰ 44 ਸੀ ਵਿੱਚ ਹੋਇਆ। ਇਜਲਾਸ ਵਿੱਚ ਸਲਿੰਦਰ ਕੌਰ ਚੰਦੀ ਸਰਬਸੰਮਤੀ ਨਾਲ ਭਵਨ ਦੀ ਨਵੀਂ ਚੇਅਰਪਰਸਨ ਚੁਣੀ ਗਈ। ਇਸੇ ਤਰ੍ਹਾਂ ਸੁਖਬੀਰ ਕੌਰ ਸੀਨੀਅਰ ਉਪ ਚੇਅਰਮੈਨ, ਸੋਹਨ ਲਾਲ ਉਪ ਚੇਅਰਮੈਨ, ਪ੍ਰੋ ਗੁਰਮੇਜ ਸਿੰਘ ਜਨਰਲ ਸਕੱਤਰ, ਮਨਜੀਤ ਸਿੰਘ ਕੰਬੋਜ ਸਕੱਤਰ, ਜਸਵਿੰਦਰ ਪਾਲ ਸਿੰਘ ਵਿੱਤ ਸਕੱਤਰ ਅਤੇ ਰਮਨਦੀਪ ਸਿੰਘ ਸਹਾਇਕ ਵਿੱਤ ਸਕੱਤਰ ਚੁਣੇ ਗਏ। ਇਵੇਂ ਹੀ ਕਾਰਜਕਾਰਨੀ ਕਮੇਟੀ ਵੀ ਚੁਣੀ ਗਈ। ਨਵੀਂ ਚੇਅਰਪਰਸਨ ਸਲਿੰਦਰ ਕੌਰ ਚੰਦੀ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼ਹੀਦ ਦੇ ਭਵਨ ਵਿੱਚ ਕੋਈ ਕਿਸੇ ਨੂੰ ਮੰਦੀ ਭਾਸ਼ਾ ਨਹੀਂ ਬੋਲੇਗਾ ਅਤੇ ਸਾਰਿਆਂ ਨੂੰ ਮਾਣ-ਸਨਮਾਨ ਤੇ ਬਰਾਬਰੀ ਦਾ ਦਰਜਾ ਦਿੱਤਾ ਜਾਵੇਗਾ।
Advertisement
Advertisement
Advertisement
Advertisement