ਸਰਹੱਦ ਨੇੜਲੇ ਪਿੰਡ ਹਰੂਵਾਲ ਕੋਲ ਕਈ ਡਰੋਨ ਦਾਖ਼ਲ
06:30 AM May 11, 2025 IST
Advertisement
ਦਲਬੀਰ ਸੱਖੋਵਾਲੀਆ
ਬਟਾਲਾ/ਡੇਰਾ ਬਾਬਾ ਨਾਨਕ, 10 ਮਈ
ਇੱਥੇ ਸਰਹੱਦ ਕੰਢੇ ਵਸੇ ਪਿੰਡ ਹਰੂਵਾਲ ਕੋਲ ਪਾਕਿਸਤਾਨ ਵਾਲੇ ਪਾਸਿਓਂ ਕਈ ਡਰੋਨ ਦਾਖ਼ਲ ਹੋਣ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ। ਜਾਣਕਾਰ ਤਾਂ ਇਸ ਨੂੰ ਅੱਧੀ ਦਰਜਨ ਤੋਂ ਵੱੱਧ ਆਖਦੇ ਹਨ। ਇਸ ਕਾਰਨ ਪਿੰਡ ਵਾਸੀਆਂ ਵਿੱਚ ਸਹਿਮ ਹੈ। ਇਸੇ ਤਰ੍ਹਾਂ ਬਟਾਲਾ ਨੇੜਲੇ ਪਿੰਡ ਖੋਖਰ ਫੌਜੀਆਂ ਕੋਲ ਡਰੋਨ ਡਿੱਗਣ ਦੀ ਜਾਣਕਾਰੀ ਮਿਲੀ ਹੈ। ਇਸ ਕਾਰਨ ਇਸ ਪਿੰਡ ਦੇ ਵਾਸੀ ਵੀ ਸਹਿਮੇ ਹੋਏ ਹਨ। ਕਈ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਦੇ ਹਨੇਰੇ ਵਿੱਚ ਡਰੋਨ ਡਿੱਗਣ ਕਾਰਨ ਪਿੰਡ ਵਾਸੀ ਡਰ ਗਏ ਸਨ। ਡਰੋਨ ਕਾਰਨ ਲੋਕ ਆਪਣੇ ਘਰਾਂ ਵਿੱਚ ਸਹਿਮੇ ਹੋਏ ਸਨ। ਰਾਤ ਦੇ ਹਨੇਰੇ ਵਿੱਚ ਭਾਵੇਂ ਡਰੋਨਾਂ ਦੀ ਗਿਣਤੀ ਨਹੀਂ ਹੋ ਸਕੀ ਪਰ ਪਿੰਡ ਹਰੂਵਾਲ ਵਾਸੀਆਂ ਨੇ ਕਈ ਡਰੋਨ ਡਿੱਗਣ ਦੀ ਗੱਲ ਕਹੀ ਹੈ।
Advertisement
Advertisement
Advertisement
Advertisement