ਸਰਫ਼ਰਾਜ਼ ਨੂੰ ਟੈਸਟ ਟੀਮ ਦਾ ਕਪਤਾਨ ਨਹੀਂ ਵੇਖਣਾ ਚਾਹੁੰਦੇ ਅਫ਼ਰੀਦੀ ਤੇ ਅੱਬਾਸ

ਕਰਾਚੀ: ਪਾਕਿਸਤਾਨ ਦੇ ਸਾਬਕਾ ਕਪਤਾਨਾਂ ਸ਼ਾਹਿਦ ਅਫ਼ਰੀਦੀ ਤੇ ਜ਼ਹੀਰ ਅੱਬਾਸ ਦਾ ਮੰਨਣਾ ਹੈ ਕਿ ਸਰਫ਼ਰਾਜ਼ ਅਹਿਮਦ ਨੂੰ ਟੈਸਟ ਟੀਮ ਦੀ ਕਪਤਾਨੀ ਨਹੀਂ ਕਰਨੀ ਚਾਹੀਦੀ, ਹਾਲਾਂਕਿ ਉਹ ਸੀਮਤ ਓਵਰਾਂ ਦੀ ਵੰਨਗੀ ਵਿੱਚ ਇਹ ਜ਼ਿੰਮੇਵਾਰੀ ਸੰਭਾਲਣਾ ਜਾਰੀ ਰੱਖ ਸਕਦੇ ਹਨ। ਅਫ਼ਰੀਦੀ ਨੇ ਇੱਥੇ ਮੀਡੀਆ ਨੂੰ ਕਿਹਾ ਕਿ ਸਰਫ਼ਰਾਜ਼ ਨੂੰ ਇੱਕ ਰੋਜ਼ਾ ਅਤੇ ਟੀ-20 ਟੀਮਾਂ ਦਾ ਕਪਤਾਨ ਬਣਾਈਂ ਰੱਖਣ ਦਾ ਫ਼ੈਸਲਾ ਸਹੀ ਹੈ, ਪਰ ਉਹ ਟੈਸਟ ਮੈਚਾਂ ਲਈ ਢੁਕਵਾਂ ਕਪਤਾਨ ਨਹੀਂ ਹੈ। ਉਨ੍ਹਾਂ ਕਿਹਾ, ‘‘ਮੇਰਾ ਖ਼ਿਆਲ ਹੈ ਕਿ ਸਰਫ਼ਰਾਜ ਜੇਕਰ ਟੈਸਟ ਟੀਮ ਦੀ ਅਗਵਾਈ ਨਹੀਂ ਕਰਦਾ ਤਾਂ ਉਸ ਲਈ ਚੰਗਾ ਹੋਵੇਗਾ। ਮੇਰਾ ਮੰਨਣਾ ਹੈ ਕਿ ਤਿੰਨਾਂ ਵੰਨਗੀਆਂ ਦੀ ਕਪਤਾਨੀ ਕਰਨਾ ਉਸ ਲਈ ਬੋਝ ਵਾਂਗ ਹੈ।’’ -ਪੀਟੀਆਈ

Tags :