For the best experience, open
https://m.punjabitribuneonline.com
on your mobile browser.
Advertisement

ਸਰਕਾਰ ਦੇ ਬੀਜ ਤੇ ਕੀਟਨਾਸ਼ਕ ਐਕਟ ਖ਼ਿਲਾਫ਼ ਰੋਹ

05:18 AM Apr 08, 2025 IST
ਸਰਕਾਰ ਦੇ ਬੀਜ ਤੇ ਕੀਟਨਾਸ਼ਕ ਐਕਟ ਖ਼ਿਲਾਫ਼ ਰੋਹ
ਸੰਮੇਲਨ ਵਿੱਚ ਮੌਜੂਦ ਸੂਬਾ ਪੱਧਰੀ ਬੀਜ ਉਤਪਾਦਕ, ਪੈਸਟੀਸਾਈਡ ਨਿਰਮਾਤਾ ਅਤੇ ਵਿਕਰੇਤਾ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਅਪਰੈਲ
ਸੂਬਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਬੀਜ ਤੇ ਕੀਟਨਾਸ਼ਕ ਐਕਟ 2025 ਦੇ ਵਿਰੋਧ ਵਿਚ ਕੁਰੂਕਸ਼ੇਤਰ ਦੀ ਸੈਣੀ ਧਰਮਸ਼ਾਲਾ ਵਿੱਚ ਸੂਬਾ ਪੱਧਰੀ ਬੀਜ ਉਤਪਾਦਕ, ਕੀਟਨਾਸ਼ਕ ਨਿਰਮਾਤਾ ਤੇ ਵਿਕਰੇਤਾ ਸੰਮੇਲਨ ਕਰਵਾਇਆ ਗਿਆ। ਇਸ ਕਾਨਫਰੰਸ ਵਿੱਚ ਸੂਬਾ ਭਰ ਤੋਂ ਕਰੀਬ 5 ਹਜ਼ਾਰ ਤੋਂ ਵੱਧ ਬੀਜ ਉਤਪਾਦਕਾਂ, ਕੀਟਨਾਸ਼ਕ ਨਿਰਮਤਾਵਾਂ ਤੇ ਵਿਕੇਰਤਾਵਾਂ ਨੇ ਹਿੱਸਾ ਲਿਆ ਤੇ ਸਰਕਾਰ ਵੱਲੋਂ ਬਣਾਏ ਕਾਨੂੰਨ ਦਾ ਵਿਰੋਧ ਕੀਤਾ ਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ। ਕਾਨਫਰੰਸ ਵਿਚ ਸੱਤ ਰੋਜ਼ਾ ਸੂਬਾ ਪੱਧਰੀ ਹੜਤਾਲ ਤੇ ਸਰਕਾਰ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਨ ਲਈ 23 ਮੈਂਬਰੀ ਕਮੇਟੀ ਵੀ ਬਣਾਈ ਗਈ। ਇਹ ਜਾਣਕਾਰੀ ਦਿੰਦੇ ਹੋਏ ਹਰਿਆਣਾ ਬੀਜ ਉਤਪਾਦਕ ਸੰਘ ਦੇ ਸੂਬਾ ਪ੍ਰਧਾਨ ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਕਾਨੂੰਨ ਵਿਚ ਵਪਾਰੀਆਂ ਵਿਰੁੱਧ ਅਸੰਗਤ ਧਾਰਾਵਾਂ ਲਗਾਈਆਂ ਗਈਆਂ ਹਨ ਜਿਸ ਕਰਕੇ ਕਿਸੇ ਵੀ ਵਿਅਕਤੀ ਲਈ ਇਸ ਕਾਰੋਬਾਰ ਵਿਚ ਰਹਿਣਾ ਸੰਭਵ ਨਹੀਂ ਹੈ। ਕਾਨਫਰੰਸ ਦੀ ਪ੍ਰਧਾਨਗੀ ਅਸ਼ਵਨੀ ਕੁਮਾਰ ਗਰਗ ਹਿਸਾਰ ਨੇ ਕੀਤੀ। ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਹਰਮੇਸ਼ ਸਿੰਘ ਸਿਰਸਾ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਸ ਮੁੱਦੇ ’ਤੇ ਤਹਿਸੀਲ ਤੇ ਜ਼ਿਲ੍ਹਾ ਪੱਧਰ ’ਤੇ ਅਤੇ ਮੁੱਖ ਮੰਤਰੀ ਨੂੰ ਮਿਲ ਕੇ ਸਰਕਾਰ ਨੂੰ ਅਪੀਲਾਂ ਕੀਤੀਆਂ ਗਈਆਂ ਪਰ ਸੁਣਵਾਈ ਨਾ ਹੋਣ ਕਰਕੇ ਉਨ੍ਹਾਂ ਅਗਲੇ 7 ਦਿਨਾਂ ਲਈ ਆਪਣੀਆਂ ਦੁਕਾਨਾਂ ਬੰਦ ਰਖੱਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਜੇ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਉਹ ਅਣਮਿੱਥੇ ਸਮੇਂ ਲਈ ਹੜਤਾਲ ਕਰਨਗੇ। ਇਸ ਮੌਕੇ ਨਰੇਸ਼ ਸਿੰਘਲ, ਪਰਮਜੀਤ ਦੇਸਵਾਲ, ਸੁਮਿਤ ਗੁਪਤਾ, ਸੁਨੀਲ ਕਾਲੜਾ,ਰਿਸ਼ੀ ਮੱਕੜ, ਰਿਸ਼ੀ ਪਾਲ ਕੰਬੋਜ, ਦੀਪਕ ਮਹਿਤਾ, ਸੁਭਾਸ਼ ਖੁਰਾਣਾ, ਵੇਦ ਪ੍ਰਕਾਸ਼ ਆਰੀਆ, ਪਵਨ ਗਰਗ, ਸੁਭਾਸ਼ ਬੱਬਰ, ਕੁਨਾਲ ਗੋਇਲ, ਪਵਨ ਗਰਗ, ਸੰਜੇ ਸਿੰਗਲਾ ਮੌਜੂਦ ਸਨ।

Advertisement

ਕੀਟਨਾਸ਼ਕ ਬੀਜ ਵੇਚਣ ਵਾਲਿਆਂ ਨੇ ਦੁਕਾਨਾਂ ਬੰਦ ਕਰਕੇ ਕੀਤੀ ਹੜਤਾਲ
ਪਿਹੋਵਾ (ਸਤਪਾਲ ਰਾਮਗੜ੍ਹੀਆ): ਕੀਟਨਾਸ਼ਕ ਬੀਜ ਵੇਚਣ ਵਾਲਿਆਂ ਸਬੰਧੀ ਵਿਧਾਨ ਸਭਾ ਸੈਸ਼ਨ ਦੌਰਾਨ ਸੂਬਾ ਸਰਕਾਰ ਵੱਲੋਂ ਪਾਸ ਕੀਤੇ ਗਏ ਕਾਨੂੰਨ ਦੇ ਵਿਰੋਧ ਵਿੱਚ ਕੀਟਨਾਸ਼ਕ ਬੀਜ ਵੇਚਣ ਵਾਲੇ ਹੜਤਾਲ ’ਤੇ ਹਨ। ਇਸ ਦੌਰਾਨ ਸੋਮਵਾਰ ਨੂੰ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ ਅਤੇ ਬਿੱਲ ਦੇ ਵਿਰੋਧ ਵਿੱਚ ਸੱਤ ਦਿਨਾਂ ਦੀ ਪ੍ਰਤੀਕਾਤਮਕ ਹੜਤਾਲ ਵਿੱਚ ਹਿੱਸਾ ਲਿਆ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਬੁਲਾਰੇ ਪ੍ਰਿੰਸ ਵੜੈਚ ਨੇ ਕਿਹਾ ਕਿ ਨਵਾਂ ਬਿੱਲ ਸਰਕਾਰ ਵੱਲੋਂ ਪਾਸ ਕਰ ਦਿੱਤਾ ਗਿਆ ਹੈ। ਉਹ ਕਿਸਾਨਾਂ ਦੇ ਹੱਕ ਵਿੱਚ ਹੈ। ਸਰਕਾਰ ਨੇ ਸਿਰਫ਼ ਨਕਲੀ ਬੀਜਾਂ ਅਤੇ ਕੀਟਨਾਸ਼ਕਾਂ ’ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨਾ ਚਾਹੀਦਾ ਹੈ।

Advertisement
Advertisement

Advertisement
Author Image

Gopal Chand

View all posts

Advertisement