ਸਮਿਤੀ ਦੇ ਭੰਡਾਰੇ ’ਚ ਅਮਰਨਾਥ ਯਾਤਰੀਆਂ ਦੇ ਪਹਿਲੇ ਜਥੇ ਦਾ ਸਵਾਗਤ
05:13 AM Jul 04, 2025 IST
Advertisement
ਭੁੱਚੋ ਮੰਡੀ: ਨੀਲ ਕੰਠ ਅਮਰਨਾਥ ਸੇਵਾ ਸਮਿਤੀ ਭੁੱਚੋ ਮੰਡੀ ਵੱਲੋਂ ਸ੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਜੰਮੂ ਕਸ਼ਮੀਰ ਦੇ ਲਾਂਬਰ ਇਲਾਕੇ ਵਿੱਚ 18ਵਾਂ ਭੰਡਾਰਾ ਲਾਇਆ ਗਿਆ ਹੈ। ਇਸ ਵਿੱਚ ਪਹੁੰਚੇ ਯਾਤਰੀਆਂ ਦੇ ਪਹਿਲੇ ਜੱਥੇ ਦਾ ਜੰਮੂ ਕਸ਼ਮੀਰ ਦੇ ਉੱਪ ਮੁੱਖ ਮੰਤਰੀ ਸੁਰਿੰਦਰ ਚੌਧਰੀ, ਬਨਿਹਾਲ ਦੇ ਵਿਧਾਇਕ ਜਾਵੇਦ ਅਹਿਮਦ, ਰਾਮਬਾਨ ਦੇ ਡੀਸੀ ਮੁਹੰਮਦ ਇਲਿਆਸ ਖਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਤਾਰਿਕ ਬਾਨੀ ਨੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਸਮਿਤੀ ਦੇ ਪ੍ਰਧਾਨ ਪਵਨ ਭੋਲਾ, ਜਨਰਲ ਸਕੱਤਰ ਅਸ਼ਵਨੀ ਕੁਮਾਰ, ਮੁਨੀਸ਼ ਸਿੰਗਲਾ ਧੂਰੀ, ਰਾਕੇਸ਼ ਰਾਮਾ, ਅਜੈ ਕੁਮਾਰ, ਰਜ਼ਨੀਸ਼ ਰਾਜੂ, ਸੱਤਪਾਲ ਅਤੇ ਅਕਾਸ਼ ਗਰਗ ਨੇ ਜੱਥੇ ਨੂੰ ਧਾਰਮਿਕ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡੀਸੀ ਮੁਹੰਮਦ ਇਲਿਆਸ ਖਾਂ ਨੇ ਭੰਡਾਰੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। -ਪੱਤਰ ਪ੍ਰੇਰਕ
Advertisement
Advertisement
Advertisement
Advertisement