For the best experience, open
https://m.punjabitribuneonline.com
on your mobile browser.
Advertisement

ਸਮਾਣਾ ਹਲਕੇ ਦੇ ਚਾਰ ਪਿੰਡਾਂ ’ਚ 50 ਸਾਲਾਂ ਮਗਰੋਂ ਪੁੱਜਾ ਨਹਿਰੀ ਪਾਣੀ

04:09 AM Jun 05, 2025 IST
ਸਮਾਣਾ ਹਲਕੇ ਦੇ ਚਾਰ ਪਿੰਡਾਂ ’ਚ 50 ਸਾਲਾਂ ਮਗਰੋਂ ਪੁੱਜਾ ਨਹਿਰੀ ਪਾਣੀ
ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨਹਿਰੀ ਪਾਣੀ ਸਪਲਾਈ ਦੇਣ ਦਾ ਉਦਘਾਟਨ ਕਰਦੇ ਹੋਏ।
Advertisement

ਸੁਭਾਸ਼ ਚੰਦਰ

Advertisement

ਸਮਾਣਾ, 4 ਜੂਨ
ਸਮਾਣਾ ਹਲਕੇ ਦੇ ਚਾਰ ਪਿੰਡ ਲਲੌਛੀ, ਫਤਿਹਮਾਜਰੀ, ਅਚਰਾਲ ਕਲਾਂ ਤੇ ਅਚਰਾਲ ਖੁਰਦ ਦੇ ਕਿਸਾਨਾਂ ਵਿੱਚ ਅੱਜ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਉਨ੍ਹਾਂ ਦੇ ਖੇਤਾਂ ਨੂੰ ਸਿੰਜਾਈ ਲਈ ਕਰੀਬ 50 ਸਾਲਾਂ ਬਾਅਦ ਨਹਿਰੀ ਪਾਣੀ ਦੀ ਸਪਲਾਈ ਨਸੀਬ ਹੋਈ। ਕਿਸਾਨਾਂ ਨੇ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਅਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਦਾ ਮੂੰਹ ਮਿੱਠਾ ਕਰਵਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਕਰੀਬ 1.27 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 1100 ਏਕੜ ਰਕਬੇ ਦੀ ਸਿੰਜਾਈ ਲਈ ਸੂਏ ਦੇ ਖਾਲੇ ਪੱਕੇ ਕੀਤੇ ਗਏ ਹਨ, ਜਿਸ ਦਾ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੱਡਾ ਲਾਭ ਮਿਲੇਗਾ। ਇਸ ਮੌਕੇ 592 ਏਕੜ ਰਕਬੇ ਸਿੰਚਾਈ ਵਾਲਾ ਪਾਣੀ ਦੇਣ ਲਈ ਮਾਈਨਰ ਨੰਬਰ 2 ਨਵਾਡਾ ਰਜਵਾਹਾ ਵਿੱਚੋਂ ਆਰ.ਡੀ. 13714 ਖੱਬਾ ਪਾਸਾ, 9860 ਫੁੱਟ ਸੂਏ ਨੂੰ 74 ਲੱਖ ਦੀ ਲਾਗਤ ਨਾਲ ਪੱਕਾ ਕਰਨ ਅਤੇ 410 ਏਕੜ ਰਕਬੇ ਨੂੰ ਪਾਣੀ ਦੇਣ ਲਈ ਆਰ.ਡੀ. 13714 ਸੱਜਾ ਪਾਸਾ, 7274 ਫੁੱਟ ਸੂਏ ਨੂੰ 55 ਲੱਖ ਰੁਪਏ ਦੀ ਲਾਗਤ ਨਾਲ ਪੱਕਾ ਕਰਨ ਦਾ ਉਦਘਾਟਨ ਕਰਦਿਆਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਧਰਤੀ ਹੇਠਲਾ ਪਾਣੀ ਬਚਾਉਣ ਲਈ ਵੱਡੀ ਪਹਿਲਕਦਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਨਾਲਾਇਕੀ ਕਰਕੇ ਸੂਏ ਦੇ ਖਾਲੇ ਨਾਜਾਇਜ਼ ਕਬਜ਼ਿਆਂ ਹੇਠ ਆ ਗਏ ਸਨ ਅਤੇ ਪੰਜਾਬ ਦਾ ਨਹਿਰੀ ਪਾਣੀ ਸਿੰਜਾਈ ਬਹੁਤ ਘੱਟ ਵਰਤਿਆ ਜਾਣ ਲੱਗਿਆ। ਉਨ੍ਹਾਂ ਕਿਹਾ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਆਪਣੇ ਹਿੱਸੇ ਦਾ ਕਰੀਬ 80 ਫ਼ੀਸਦੀ ਨਹਿਰੀ ਪਾਣੀ ਵਰਤਣ ਲੱਗਿਆ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬਚਤ ਦੇ ਨਾਲ ਨਾਲ ਮੋਟਰ ਨਾ ਚੱਲਣ ਕਾਰਨ ਬਿਜਲੀ ਦੀ ਵੀ ਬਚਤ ਹੋਣ ਲੱਗੀ ਹੈ।
ਇਸ ਮੌਕੇ ਮਾਰਕੀਟ ਕਮੇਟੀ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਸਰਪੰਚ ਅਮਰੀਕ ਸਿੰਘ, ਜੱਸ ਸਿੰਘ, ਵਿਕਰਮ ਸਿੰਘ ਲਲੌਛੀ, ਗੁਰਵਿੰਦਰ ਸਿੰਘ ਲਲੌਛੀ, ਕਰਨੈਲ ਸਿੰਘ ਲਲੌਛੀ, ਨਿਰਭੈ ਸਿੰਘ ਫਤਿਹਮਾਜਰੀ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ ਗੱਜੂਮਾਜਰਾ ਅਤੇ ਨਹਿਰੀ ਵਿਭਾਗ ਦੇ ਐੱਸ.ਡੀ.ਓ. ਗੁਰਪ੍ਰੀਤ ਸਿੰਘ, ਜੇ.ਈ. ਮੋਹਿਤ ਬਾਂਸਲ, ਨਹਿਰੀ ਪਟਵਾਰੀ ਮਨਦੀਪ ਸਿੰਘ, ਹਰਪ੍ਰੀਤ ਸਿੰਘ ਤੇ ਜਗਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।

Advertisement
Advertisement

Advertisement
Author Image

Jasvir Kaur

View all posts

Advertisement