ਸਮਾਜਿਕ ਕਰਾਂਤੀ ਦੇ ਮੋਢੀ ਸਨ ਜੋਤੀਬਾ ਰਾਓ ਫੂਲੇ: ਵਾਈਸ ਚਾਂਸਲਰ
05:16 AM Apr 08, 2025 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਅਪਰੈਲ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਕਿਹਾ ਹੈ ਕਿ ਜੋਤੀਬਾ ਫੂਲੇ ਭਾਰਤ ਵਿਚ ਸਮਾਜਿਕ ਕਰਾਂਤੀ ਦੇ ਮੋਢੀ ਸਨ । ਉਹ ਇਕ ਮਹਾਨ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਜਾਤ ਪਾਤ, ਔਰਤਾਂ ਦੇ ਅਧਿਕਾਰਾਂ ਤੇ ਸਿੱਖਿਆ ਲਈ ਲੜਾਈ ਲੜੀ। ਪ੍ਰੋ. ਸਚਦੇਵਾ ਮਹਾਤਮਾ ਜੋਤੀਬਾ ਫੂਲੇ ਇਤਿਹਾਸ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਵੱਲੋਂ ਕਰਵਾਏ ਜੋਤੀਬਾ ਫੂਲੇ ਪ੍ਰਤੀ ਸਤਿਆ ਧਰਮ, ਉਨ੍ਹਾਂ ਦੀ ਸੁਧਾਰ ਲਹਿਰ ਤੇ ਵਿਰਾਸਤ ਦੇ ਮੁਲਾਂਕਣ ਵਿਸ਼ੇ ਤੇ ਦੋ ਰੋਜਾ ਰਾਸ਼ਟਰੀ ਸੈਮੀਨਾਰ ਦੀ ਪ੍ਰਧਾਨਗੀ ਕਰਦਿਆਂ ਸੰਬੋਧਨ ਕਰ ਰਹੇ ਸਨ। ਇਹ ਸਮਾਗਮ ਭਾਰਤੀ ਇਤਿਹਾਸਕ ਖੋਜ ਪਰਿਸ਼ਦ ਨਵੀਂ ਦਿੱਲੀ ਵੱਲੋਂ ਸਪਾਂਸਰ ਕੀਤਾ ਗਿਆ ਸੀ। ਇਸ ਮੌਕੇ ਜੋਤੀਬਾ ਫੂਲੇ ਚੇਅਰ ਦੇ ਇੰਚਾਰਜ ਪ੍ਰੋ. ਐੱਸਕੇ ਚਾਹਲ, ਪ੍ਰੋ. ਰਘੁਵੇਂਦਰ ਤੰਵਰ, ਸੈਮੀਨਾਰ ਦੇ ਮੁੱਖ ਬੁਲਾਰੇ ਔਰਗਾਂਬਾਦ ਦੇ ਪ੍ਰੋ. ਉਮੇਸ਼ ਬਾਗੜੇ ਨੇ ਵੀ ਸੰਬੋਧਨ ਕੀਤਾ।
Advertisement
Advertisement
Advertisement
Advertisement