ਸਮਝੌਤੇ ਨਾਲ ਕਾਰੋਬਾਰ ਦੇ ਵੱਡੇ ਮੌਕੇ ਪੈਦਾ ਹੋਣਗੇ: ਬਰਥਵਾਲ
ਵਣਜ ਸਕੱਤਰ ਸੁਨੀਲ ਬਰਥਵਾਲ ਨੇ ਕਿਹਾ ਕਿ ਜੇਕਰ ਸਮਝੌਤਾ ਸਿਰ ਚੜ੍ਹਦਾ ਹੈ ਤਾਂ ਇਸ ਨਾਲ ਭਾਰਤ ਤੇ ਅਮਰੀਕਾ ਦਰਮਿਆਨ ਕਾਰੋਬਾਰ ਦੇ ਵੱਡੇ ਮੌਕੇ ਪੈਦਾ ਹੋਣਗੇ। ਉਨ੍ਹਾਂ ਕਿਹਾ, ‘‘ਆਲਮੀ ਪੱਧਰ ’ਤੇ ਮੈਜੂਦਾ ਟੈਕਸ ਦੇ ਸਬੰਧ ’ਚ ਭਾਰਤ ਲਈ ਫ਼ਿਕਰ ਤੇ ਮੌਕੇ ਦੋਵੇਂ ਹਨ। ਭਾਰਤ ਨੇ ਪਹਿਲਾਂ ਇੱਕ ਹੀ ਰਾਹ ਅਪਣਾਇਆ ਹੈ, ਜਿੱਥੇ ਅਸੀਂ ਅਮਰੀਕਾ ਨਾਲ ਵਪਾਰ ਉਦਾਰੀਕਰਨ ਲਈ ਅੱਗੇ ਵਧਾਂਗੇ। ਇੱਕ ਸਪੱਸ਼ਟ ਰਾਹ ਹੈ, ਜਿਹੜਾ ਅਸੀਂ ਨੇਤਾਵਾਂ ਦੇ ਪੱਧਰ ’ਤੇ ਤੈਅ ਕੀਤਾ ਤੇ ਉਸ ਮਗਰੋਂ ਮੀਟਿੰਗਾਂ ਹੋਈਆਂ ਹਨ।’’ ਬਰਥਵਾਲ ਮੁਤਾਬਕ ਇਸ ਸਮਝੌਤੇ ਦਾ ਲਾਭ ਦੋਵਾਂ ਮੁਲਕਾਂ ਨੂੰ ਹੋਵੇਗਾ ਤੇ ਇਸੇ ਅਧਾਰ ’ਤੇ ਸਮਝੌਤੇ ਨੂੰ ਆਖਰੀ ਰੂਪ ਦਿੱਤਾ ਜਾਵੇਗਾ।
ਭਾਰਤ-ਯੂਰੋਪੀ ਯੂਨੀਅਨ ਐੱਫਟੀਏ ਗੱਲਬਾਤ 12 ਤੋਂ
ਨਵੀਂ ਦਿੱਲੀ: ਵਣਜ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਤੇ ਯੂਰੋਪੀਅਨ ਯੂਨੀਅਨ (ਈਯੂ) ਨੇ ਤਜਵੀਜ਼ਤ ਮੁਕਤ ਵਪਾਰ ਸਮਝੌਤੇ (ਐੱਫਟੀਏ) ਲਈ ਗੱਲਬਾਤ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਗੱਲਬਾਤ ਦਾ 11ਵਾਂ ਗੇੜ ਇੱਥੇ 12 ਮਈ ਤੋਂ ਸ਼ੂਰੂ ਹੋਵੇਗਾ। ਵਣਜ ਵਿਭਾਗ ਦੇ ਵਧੀਕ ਸਕੱਤਰ ਐੱਲ. ਸੱਤਿਆ ਸ੍ਰੀਨਿਵਾਸ ਨੇ ਕਿਹਾ ਕਿ ਦਸਵੇਂ ਗੇੜ ਦੀ ਗੱਲਬਾਤ ਵਸਤੂਆਂ, ਸੇਵਾਵਾਂ, ਨਿਵੇਸ਼ ਤੇ ਸਰਕਾਰੀ ਖਰੀਦ ’ਚ ਮਾਰਕੀਟ ਦੀ ਪਹੁੰਚ ਦੀ ਪੇਸ਼ਕਸ਼ ਆਦਿ ਖੇਤਰਾਂ ’ਤੇ ਕੇਂਦਰਤ ਸੀ। ਦੋਵੇਂ ਧਿਰਾਂ ਗੱਲਬਾਤ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰਨ ’ਤੇ ਸਹਿਮਤ ਹੋਈਆਂ ਹਨ ਅਤੇ 11ਵੇਂ ਗੇੜ ਦੀ ਗੱਲਬਾਤ 12 ਤੋਂ 16 ਮਈ ਤੱਕ ਹੋਵੇਗੀ। -ਪੀਟੀਆਈ