ਸਪਰਿੰਗ ਡੇਲ ਸਕੂਲ ’ਚ ਸਮਰ ਕੈਂਪ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਜੂਨ
ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਚੱਲ ਰਹੇ ਸਮਰ ਕੈਂਪ ਦੌਰਾਨ ਬੱਚਿਆਂ ਨੇ ਵੱਖ-ਵੱਖ ਗਤੀਵਿਧੀਆਂ ਕੀਤੀਆਂ। ਕੈਂਪ ਵਿੱਚ ਆਰਟ ਐਂਡ ਕਰਾਫਟ, ਫਨ ਵਿਦ ਸਾਇੰਸ, ‘ਟੀਚਿੰਗ: ਜਰਮਨ ਐਂਡ ਫਰੈਂਚ ਭਾਸ਼ਾ’, ਆਤਮ ਰੱਖਿਆ, ਸੰਗੀਤ, ਨਾਚ, ਕੰਪਿਊਟਰਸ ਆਦਿ ਗਤੀਵਿਧੀਆਂ ਸ਼ਾਮਲ ਹਨ। ਇਸ ਦੌਰਾਨ ਜਿੱਥੇ ਬੱਚਿਆਂ ਨੇ ਕਈ ਕਲਾਵਾਂ ਸਿੱਖੀਆਂ ਉੱਥੇ ਉਨ੍ਹਾਂ ਨੇ ਆਪਣੇ ਅੰਦਰ ਲੁਕੀ ਕਲਾ ਰਾਹੀਂ ਵੀ ਚੰਗੀ ਛਾਪ ਛੱਡੀ। ਪੂਲ ਪਾਰਟੀ ਅਤੇ ਮੂਫੀ ਸ਼ੋਅ ਸਭ ਤੋਂ ਯਾਦਗਾਰੀ ਪਲ ਰਹੇ।
ਇਸ ਤੋਂ ਇਲਾਵਾ ਬੱਚਿਆਂ ਨੇ ਆਤਮ ਵਿਸ਼ਵਾਸ, ਕਰਤਵ ਪਾਲਣ, ਸਮਾਜਿਕ ਤੌਰ ਤਰੀਕੇ, ਨੈਤਿਕ ਕਦਰਾਂ-ਕੀਮਤਾਂ ਅਤੇ ਤੰਦਰੁਸਤੀ ਸਬੰਧੀ ਗਿਆਨ ਵੀ ਹਾਸਲ ਕੀਤਾ। ਕੈਂਪ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ। ਸਕੂਲ ਦੀ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ, ਡਾਇਰੈਕਟਰਾਂ ਮਨਦੀਪ ਵਾਲੀਆ, ਕਮਲਪ੍ਰੀਤ ਕੌਰ, ਡਿਪਟੀ ਡਾਇਰੈਕਟਰ ਸੋਨੀਆ ਵਰਮਾ ਅਤੇ ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਨੇ ਸਾਰੇ ਬੱਚਿਆਂ ਨਾਲ ਰੂਬਰੂ ਹੋ ਕੇ ਉਹਨਾਂ ਦੀ ਕਲਾ ਦੀ ਸ਼ਲਾਘਾ ਕੀਤੀ। ਇਸ ਦੇ ਨਾਲ ਉਨ੍ਹਾਂ ਨੇ ਕੈਂਪ ਦੌਰਾਨ ਵੱਖ-ਵੱਖ ਗਤੀਵਿਧੀਆਂ ਕਰਵਾਉਣ ਵਾਲੇ ਅਧਿਆਪਕਾਂ ਨੂੰ ਸ਼ਾਬਾਸ਼ ਦਿੱਤੀ।