ਸਨੌਰ ’ਚ 28.42 ਕਰੋੜ ਨਾਲ ਬਣਨਗੀਆਂ 115 ਕਿਲੋਮੀਟਰ ਨਵੀਂਆਂ ਸੜਕਾਂ: ਪਠਾਣਮਾਜਰਾ
ਪੱਤਰ ਪ੍ਰੇਰਕ
ਦੇਵੀਗੜ੍ਹ, 31 ਜਨਵਰੀ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਹਲਕਾ ਸਨੌਰ ਅਧੀਨ ਤਕਰੀਬਨ ਸਾਰੀਆਂ ਸੜਕਾਂ ਦੀ ਹਾਲਤ ਖਸਤਾ ਹਾਲ ਬਣੀ ਹੋਈ ਹੈ। ਇਨ੍ਹਾਂ ਨੂੰ ਨਵੇਂ ਸਿਰਿਓਂ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਟੁੱਟੀਆਂ ਸੜਕਾਂ ਬਣਾਉਣ ਲਈ ਪੈਸੇ ਦੀ ਮੰਗ ਕੀਤੀ ਗਈ ਸੀ, ਜਿਨ੍ਹਾਂ ਇਹ ਰਾਸ਼ੀ ਮਨਜ਼ੂਰ ਕਰ ਦਿੱਤੀ ਹੈ। ਇਸ ਨਾਲ ਹਲਕਾ ਸਨੌਰ ਦੀਆਂ ਸੜਕਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ 28 ਕਰੋੜ 42 ਲੱਖ 70 ਹਜ਼ਾਰ ਰੁਪਏ ਨਾਲ 115 ਕਿਲੋਮੀਟਰ ਜਿਹੜੀਆਂ ਸੜਕਾਂ ਨਵੀਆਂ ਬਣਨੀਆਂ ਹਨ, ਉਨ੍ਹਾਂ ਵਿੱਚ ਮੰਡੀ ਬੋਰਡ ਵੱਲੋਂ ਜੋ ਸੜਕਾਂ ਹਲਕਾ ਸਨੌਰ ਦੀਆਂ ਵੱਖ-ਵੱਖ ਮਾਰਕੀਟ ਕਮੇਟੀਆਂ ਅਧੀਨ ਬਣਾਈਆਂ ਜਾਣੀਆਂ ਹਨ, ਉਨ੍ਹਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ।
ਮੰਡੀ ਬੋਰਡ ਦੇ ਐੱਸ.ਡੀ.ਓ. ਸਤਨਾਮ ਸਿੰਘ ਨੇ ਵੀ ਦੱਸਿਆ ਕਿ ਇਹ ਸੜਕਾਂ ਬਣਾਉਣ ਦਾ ਕੰਮ ਬਹੁਤ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਜੋ ਸੜਕਾਂ ਨਵੀਆਂ ਬਣਨੀਆਂ ਹਨ, ਉਨ੍ਹਾਂ ਵਿੱਚ ਪਿੰਡ ਦੁਧਨਸਾਧਾਂ ਤੋਂ ਮਿਹੋਣ 1.20 ਕਿਲੋਮੀਟਰ, ਪਟਿਆਲਾ-ਪਿਹੇਵਾ ਰੋਡ ਤੋਂ ਸਵਾਈ ਸਿੰਘ ਵਾਲਾ 2.62 ਕਿਲੋਮੀਟਰ, ਰਾਜਪੁਰਾ ਰੋਡ ਤੋਂ ਮਿੱਠੂ ਮਾਜਰਾ 1.58 ਕਿਲੋਮੀਟਰ, ਸਨੌਰ ਰੋਡ ਤੋਂ ਪਿੰਡ ਚੌਰਾ 1.35 ਕਿਲੋਮੀਟਰ, ਪਟਿਆਲਾ ਪਿਹੇਵਾ ਰੋਡ ਤੋਂ ਨਨਿਓਲਾ ਰੋਡ ਤੱਕ 10.30 ਕਿਲੋਮੀਟਰ, ਅਕੌਤ ਤੋਂ ਨੈਣਾ ਖੁਰਦ 5.11 ਕਿਲੋਮੀਟਰ, ਚੀਕਾ ਰੋਡ ਤੋਂ ਤੇਜਾਂ 4.29 ਕਿਲੋਮੀਟਰ, ਮਜਾਲ ਕਲਾਂ ਤੋਂ ਮਜਾਲ ਖੁਰਦ 0.91 ਕਿਲੋਮੀਟਰ, ਸ਼ਾਦੀਪੁਰ ਤੋਂ ਗਗਰੌਲੀ 1.48 ਕਿਲੋਮੀਟਰ, ਨੌਗਾਵਾਂ ਤੋਂ ਕਰਤਾਰਪੁਰ 1.50 ਕਿਲੋਮੀਟਰ, ਗਗਰੌਲਾ ਤੋਂ ਸਰੁਸਤੀਗੜ੍ਹ 1.47 ਕਿਲੋਮੀਟਰ, ਤਾਜਲਪੁਰ ਤੋਂ ਨਿਆਮਤ ਪੁਰ 3.53 ਕਿਲੋਮੀਟਰ ਸ਼ਾਮਲ ਹਨ। ਇਸੇ ਤਰ੍ਹਾਂ ਨਨਿਓਲਾ ਰੋਡ ਤੋਂ ਮਗਰ ਸਾਹਿਬ 6.72 ਕਿਲੋਮੀਟਰ, ਘੜਾਮ ਰੋਡ ਤੋਂ ਮਹਿਮੂਦਪੁਰ ਰੁੜਕੀ ਤੱਕ 3.48 ਕਿਲੋਮੀਟਰ, ਭੁਨਰਹੇੜੀ ਤੋਂ ਉਪਲੀ ਤੱਕ 7.07 ਕਿਲੋਮੀਟਰ, ਪਿਹੇਵਾ ਰੋਡ ਤੋਂ ਸੁਰਕੜਾ ਫਾਰਮ 2.50 ਕਿਲੋਮੀਟਰ, ਬਿੰਜਲ ਤੋਂ ਮੋਹਲਗੜ੍ਹ 10.70 ਕਿਲੋਮੀਟਰ, ਦੋਂਦੀਮਾਜਰਾ ਤੋਂ 2.12 ਕਿਲੋਮੀਟਰ, ਉਪਲੀ ਤੋਂ ਅਰਨੌਲੀ ਹਰਿਆਣਾ ਬਾਰਡਰ ਤੱਕ 235 ਕਿਲੋਮੀਟਰ, ਖਾਂਸਾ ਤੋਂ ਰੱਤਾਖੇੜਾ 1.94 ਕਿਲੋਮੀਟਰ, ਬਹਿਲ ਤੋਂ ਕਟਖੇੜੀ ਤੱਕ 1.40 ਕਿਲੋਮੀਟਰ, ਕਿਸ਼ਨਪੁਰ ਤੋਂ ਜਲਾਲਾਬਾਦ 1.85 ਕਿਲੋਮੀਟਰ ਲੰਮੀ ਸੜਕ ਦਾ ਕੰਮ ਵੀ ਸ਼ਾਮਲ ਹੈ। ਇਸੇ ਤਰ੍ਹਾਂ ਪਿਹੇਵਾ ਰੋਡ ਤੋਂ ਹਰੀਗੜ੍ਹ 0.59 ਕਿਲੋਮੀਟਰ, ਅਲੀਪੁਰ ਵਜੀਰ ਸਾਹਿਬ ਤੋਂ ਡੇਰਾ ਸਤਨਾਮ ਸਿੰਘ 2.00 ਕਿਲੋਮੀਟਰ, ਜੁਲਕਾਂ ਤੋਂ ਡੇਰਾ ਦੱਲ ਸਿੰਘ 1.50 ਕਿਲੋਮੀਟਰ, ਦੌਲਤਪੁਰ ਤੋਂ ਰਸੂਲਪੁਰ ਜੌੜਾ 1.50 ਕਿਲੋਮੀਟਰ, ਭਾਂਖਰ ਤੋਂ ਬੱਤਾ 4.40 ਕਿਲੋਮੀਟਰ, ਪਟਿਆਲਾ ਪਹੇਵਾ ਰੋਡ ਤੋਂ ਘਲੌੜੀ 0.70 ਕਿਲੋਮੀਟਰ, ਬਲਮਗੜ੍ਹ ਤੋਂ ਕਾਨਾਹੇੜੀ 1.72 ਕਿਲੋਮੀਟਰ, ਖਾਲਸਪੁਰ ਤੋਂ ਨੋਰੰਗਵਾਲ 0.98 ਕਿਲੋਮੀਟਰ ਸੜਕ ਬਣੇਗੀ। ਇਸ ਤੋਂ ਇਲਾਵਾ ਟਿਵਾਣਾ ਤੋਂ ਭੂੜੰਗਪੁਰ ਹਰਿਆਣਾ ਬਾਰਡਰ 0.95 ਕਿਲੋਮੀਟਰ, ਟਿਵਾਣਾ ਤੋਂ ਸੂਲਰ 0.91 ਕਿਲੋਮੀਟਰ, ਚੌਰਾ ਤੋਂ ਸਨੌਰ 3.50 ਕਿਲੋਮੀਟਰ, ਰੀਠਖੇੜੀ ਤੋਂ ਅਕਾਲ ਅਕੈਡਮੀ 1.05 ਕਿਲੋਮੀਟਰ, ਕੌਲੀ ਬਾਰਨ ਰੋਡ ਤੋਂ ਸ਼ੰਕਰਪੁਰ 1.84 ਕਿਲੋਮੀਟਰ, ਕੌਲੀ ਬਾਰਨ ਤੋਂ ਮੁਹੱਬਤਪੁਰ 1.36 ਕਿਲੋਮੀਟਰ, ਰਾਜਪੁਰਾ ਰੋਡ ਤੋਂ ਧਰੇੜੀ ਜੱਟਾਂ 0.30 ਕਿਲੋਮੀਟਰ ਆਦਿ ਸ਼ਾਮਲ ਹਨ।