‘ਸਤਵਿੰਦਰ ਬੇਗੋਵਾਲੀਆ ਦਾ ਨਾਟ-ਜਗਤ’ ’ਤੇ ਚਰਚਾ

ਪੱਤਰ ਪ੍ਰੇਰਕ
ਭੁਲੱਥ, 20 ਸਤੰਬਰ

ਮੀਟਿੰਗ ਵਿੱਚ ਹਾਜ਼ਰ ਸ਼ਾਇਰ ਰਤਨ ਟਾਹਲਵੀ, ਪ੍ਰੋ. ਸਤਵਿੰਦਰ ਬੇਗੋਵਾਲੀਆ, ਸੰਗਤ ਸਿੰਘ ਸੁਦਾਮਾ ਤੇ ਹੋਰ। -ਫੋਟੋ : ਚੀਮਾ

ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਸੰਸਥਾ ਪੰਜਾਬ ਕਲਾ ਮੰਚ ਬੇਗੋਵਾਲ ਦੀ ਅਹਿਮ ਮੀਟਿੰਗ ਮੌਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਪੰਜਾਬੀ ਨਾਟਕ ਆਲੋਚਨਾ ਦੇ ਖੇਤਰ ਵਿੱਚ ‘ਸਤਵਿੰਦਰ ਬੇਗੋਵਾਲੀਆ ਦਾ ਨਾਟ-ਜਗਤ’ ਨਾਂ ਦੀ ਪੁਸਤਕ ਨੇ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ। ਸ਼ਾਇਰ ਰਤਨ ਟਾਹਲਵੀ ਨੇ ਦੱਸਿਆ ਕਿ ਆਈਸੀ ਨੰਦਾ ਪੁਰਸਕਾਰ ਜੇਤੂ ਨਾਟਕਕਾਰ ਪ੍ਰੋ. ਸਤਵਿੰਦਰ ਬੇਗੋਵਾਲੀਆ ਦੀਆਂ ਛੇ ਨਾਟ ਪੁਸਤਕਾਂ ਉੱਪਰ 13 ਵਿਦਵਾਨਾਂ ਨੇ ਵੱਖ-ਵੱਖ ਪਹਿਲੂਆਂ ਤੋਂ ਖੋਜ ਪਰਚੇ ਲਿਖ ਕੇ ਨਾਟ-ਆਲੋਚਨਾ ਦੀ ਪੁਸਤਕ ਦਾ ਰੂਪ ਦਿੱਤਾ ਹੈ। ਉਨ੍ਹਾਂ ਪੁਸਤਕ ਦੇ ਹਵਾਲੇ ਦੇ ਕੇ ਕਿਹਾ ਕਿ ਪ੍ਰੋ. ਬੇਗੋਵਾਲੀਆ ਪੰਜਾਬੀ ਨਾਟਕ ਦੀ ਚੌਥੀ ਪੀੜ੍ਹੀ ਦਾ ਸਥਾਪਤ ਨਾਟਕਕਾਰ ਬਣ ਚੁੱਕਾ ਹੈ। ਗੀਤਕਾਰ ਬਬਲਾ ਬੇਗੋਵਾਲ ਨੇ ਸਤਵਿੰਦਰ ਬੇਗੋਵਾਲੀਆ ਦੀਆਂ ਕੁੱਲ 6 ਨਾਟਕ ਪੁਸਤਕਾਂ ਵਿਚਲੇ ਵਿਸ਼ਿਆਂ ਨੂੰ ਨਵੇਂ ਸਰੋਕਾਰ ਦੱਸਿਆ ਅਤੇ ਇਹ ਨਾਟਕ ਲੋਕਾਂ ਦੀਆਂ ਸਮੱਸਿਆਵਾਂ ਨੂੰ ਰੰਗਮੰਚ ’ਤੇ ਬਾਖੂਬੀ ਪੇਸ਼ ਕਰਦੇ ਹਨ। ਇਸ ਮੌਕੇ ਪ੍ਰੋ. ਸਤਵਿੰਦਰ ਬੇਗੋਵਾਲੀਆ ਨੇ ਅਹਿਦ ਲਿਆ ਕਿ ਉਹ ਸਦਾ ਨਾਟਕ ਅਤੇ ਰੰਗਮੰਚ ਲਈ ਪ੍ਰਤੀਬੱਧ ਰਹਿਣਗੇ।

Tags :