For the best experience, open
https://m.punjabitribuneonline.com
on your mobile browser.
Advertisement

ਸਤਲੁਜ ਸਕੂਲ ਵਿੱਚ ਸਮਰ ਕੈਂਪ

05:13 AM Jun 09, 2025 IST
ਸਤਲੁਜ ਸਕੂਲ ਵਿੱਚ ਸਮਰ ਕੈਂਪ
Advertisement

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ): ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਲਈ ਸੱਤ ਰੋਜ਼ਾ ਸਮਰ ਕੈਂਪ ਲਾਇਆ ਗਿਆ। ਕੈਂਪ ਦੀ ਸਮਾਪਤੀ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਘੁੰਮਣ ਦੇ ਭਾਸ਼ਣ ਨਾਲ ਹੋਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੈਂਪ ਦਾ ਉਦੇਸ਼ ਹਰ ਬੱਚੇ ਦੀ ਪ੍ਰਤਿਭਾ ਨੂੰ ਵਿਕਸਤ ਕਰਨਾ ਤੇ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕਰਨਾ ਸੀ। ਇਹ ਬੱਚਿਆਂ ਦੇ ਰਚਨਾਤਮਕ ਤੇ ਬੌਧਿਕ ਵਿਕਾਸ ਲਈ ਮੁੱਢਲੀ ਸੰਸਥਾ ਹੈ। ਕੈਂਪ ਵਿਚ ਵਿਦਿਆਰਥੀਆਂ ਨੇ ਵੱਖ ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ। ਇਹ ਸਾਰੀਆਂ ਗਤੀਵਿਧੀਆਂ ਵਿਚ ਕੈਂਪ ਇੰਚਾਰਜ ਬਲਜੀਤ ਸਿੰਘ, ਮਹਿੰਦਰ ਕੁਮਾਰ, ਬਿੰਦਰੀ, ਹਰਲੀਨ, ਊਸ਼ਾ, ਦੀਪਕਾ, ਲੀਨਾ, ਮੀਨਾ, ਲਲਿਤਾ, ਸੰਜੇ ਬਠਲਾ ਤੇ ਰਾਜਵੀਰ ਦੀ ਨਿਗਰਾਨੀ ਹੇਠ ਸਫਲਤਾ ਪੂਰਵਕ ਹੋਈਆਂ। ਕੈਂਪ ਵਿਚ ਸ਼ਾਮਲ ਸਾਰੇ ਇੰਚਾਰਜਾਂ ਤੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਨ ਕਮੇਟੀ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

Advertisement

Advertisement
Advertisement
Advertisement
Author Image

Mandeep Singh

View all posts

Advertisement