ਸਤਪਾਲ ਸਾਹਲੋਂ ਦੀ ਪੁਸਤਕ ‘ਮੇਰੇ ਹਿੱਸੇ ਦੀ ਧੁੱਪ’ ਰਿਲੀਜ਼
ਨਿੱਜੀ ਪੱਤਰ ਪ੍ਰੇਰਕ
ਨਵਾਂ ਸ਼ਹਿਰ, 12 ਮਾਰਚ
ਨਾਮਵਰ ਲੇਖਕ ਅਤੇ ਇਲਾਕੇ ਦੀਆਂ ਸਮਾਜਿਕ, ਸਾਹਿਤਕ ਅਤੇ ਧਾਰਮਿਕ ਜੱਥੇਬੰਦੀਆਂ ਦੇ ਨੁਮਾਇੰਦੇ ਸਤਪਾਲ ਸਾਹਲੋਂ ਦਾ ਗ਼ਜ਼ਲ ਸੰਗ੍ਰਹਿ ‘ਮੇਰੇ ਹਿੱਸੇ ਦੀ ਧੁੱਪ’ ਪਿੰਡ ਸਾਹਲੋਂ ’ਚ ਉਨ੍ਹਾਂ ਦੇ ਗ੍ਰਹਿ ਵਿਖੇ ਰਿਲੀਜ਼ ਕੀਤੀ ਗਈ। ਨਵਜੋਤ ਸਾਹਿਤ ਸੰਸਥਾ ਔੜ ਦੇ ਪ੍ਰਧਾਨ ਸੁਰਜੀਤ ਮਜਾਰੀ, ਸੁਰ ਸੰਗੀਤ ਸੰਸਥਾ ਦੇ ਨੁਮਾਇੰਦੇ ਐਸ ਐਸ ਆਜ਼ਾਦ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਦੇ ਜਨਰਲ ਸਕੱਤਰ ਪਰਮਜੀਤ ਮਹਾਲੋਂ ਨੇ ਇਸ ਪੁਸਤਕ ਲਈ ਲੇਖਕ ਨੂੰ ਵਧਾਈ ਦਿੱਤੀ। ਦੱਸਣਯੋਗ ਹੈ ਕਿ ਇਹ ਗ਼ਜ਼ਲ ਸ਼ੰਗ੍ਰਹਿ ਪੰਜਾਬ ਦੇ ਨਾਮਵਰ ਗ਼ਜ਼ਲਗੋ ਗੁਰਦਿਆਲ ਰੌਸ਼ਨ ਦੀ ਅਗਵਾਈ ਵਾਲੇ ਰੌਸ਼ਨ ਕਲਾ ਕੇਂਦਰ ਵਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਲੇਖਕ ਨੇ ਇਹ ਪੁਸਤਕ ਆਪਣੀ ਪੋਤਰੀ ਹਨਾਇਆ ਸੱਲ੍ਹਣ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਹੈ।
ਇਸ ਮੌਕੇ ‘ਅਦਬੀ ਮਹਿਕ’ ਦੇ ਸੰਪਾਦਕ ਕਮਲਾ ਸੱਲ੍ਹਣ, ਸ਼ਾਇਰਾ ਰਜਨੀ ਸ਼ਰਮਾ, ਸੰਸਥਾ ਦੇ ਸਾਬਕਾ ਪ੍ਰਧਾਨ ਗੁਰਨੇਕ ਸ਼ੇਰ, ਡਾ. ਕੇਵਲ ਰਾਮ, ਰਾਜਿੰਦਰ ਜੱਸਲ, ਹਰਮਿੰਦਰ ਹੈਰੀ, ਰਾਜ ਸੋਹੀ, ਬਿੰਦਰ ਮੱਲ੍ਹਾ ਬੇਦੀਆਂ, ਸੁੱਚਾ ਰਾਮ ਜਾਡਲਾ, ਐਡਵੋਕੇਟ ਰੇਸ਼ਮ ਸਿੰਘ, ਮਹਿੰਦਰ ਸੂਦ, ਅਮਨਦੀਪ ਸੱਲ੍ਹਣ, ਸੀਮਾ ਰਾਣੀ ਆਦਿ ਸ਼ਾਮਲ ਸਨ।