ਪੱਤਰ ਪ੍ਰੇਰਕਜਲੰਧਰ, 9 ਜੂਨਕਮਾਂਡੈਂਟ ਆਰਟੀਸੀ ਮਨਦੀਪ ਸਿੰਘ ਨੇਦੱਸਿਆ ਕਿ ਡਾਇਰੈਕਟਰ ਜਨਰਲ ਪੁਲੀਸ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਾਇਰੈਕਟਰ ਜਨਰਲ ਪੁਲੀਸ, ਸਟੇਟ ਆਰਮਡ ਪੁਲੀਸ, ਜਲੰਧਰ ਵੱਲੋਂ ਪੰਜਾਬ ਪੁਲੀਸ ਦੇ ਕਰਮਚਾਰੀਆਂ ਦੀ ਭਲਾਈ ਲਈ 23 ਸਤੰਬਰ, 2022 ਨੂੰ ਸਤਕਾਰ ਹੈਲਥ ਸਕੀਮ ਲਾਗੂ ਕੀਤੀ ਗਈ ਸੀ। ਇਸ ਤਹਿਤ ਪੁਲੀਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸੀਜੀਐੱਚਐੱਸ ਰੇਟਾਂ ’ਤੇ ਇਲਾਜ ਦੀ ਸਹੂਲਤ ਦੇਣ ਲਈ ਪੰਜਾਬ ਪੁਲੀਸ ਅਤੇ ਮਲਟੀ ਸੁਪਰਸਪੈਸ਼ਲਿਸਟ ਹਸਪਤਾਲਾਂ ਵਿਚਕਾਰ ਆਪਸੀ ਸਹਿਮਤੀ ਦੇ ਆਧਾਰ ’ਤੇ ਐੱਮਓਯੂ ਸਾਈਨ ਕੀਤੇ ਗਏ ਸਨ।ਉਨ੍ਹਾਂ ਦੱਸਿਆ ਕਿ ਕਟਾਰੀਆ ਆਈ ਐਂਡ ਈਐੱਨਟੀ ਹਸਪਤਾਲ ਪ੍ਰਾਈਵੇਟ ਲਿਮ. ਜਲੰਧਰ ਵੱਲੋਂ ਵੀ ਸਤਕਾਰ ਹੈਲਥ ਸਕੀਮ ਵਿੱਚ ਸ਼ਾਮਲ ਹੋਣ ਲਈ ਕੀਤੀ ਗਈ ਪੇਸ਼ਕਸ਼ ’ਤੇ 20 ਅਪਰੈਲ, 2023 ਨੂੰ ਤਿੰਨ ਸਾਲ ਲਈ ਐਮਓਯੂ ਸਾਈਨ ਕੀਤਾ ਗਿਆ ਸੀ। ਪਿਛਲੇ ਕੁਝ ਮਹੀਨਿਆਂ ਤੋਂ ਕਟਾਰੀਆ ਆਈ ਐਂਡ ਈਐੱਨਟੀ ਹਸਪਤਾਲ ਪ੍ਰਾਈਵੇਟ ਲਿਮ. ਜਲੰਧਰ ਵੱਲੋਂ ਬਿਨਾਂ ਪੁਲੀਸ ਵਿਭਾਗ ਨੂੰ ਸੂਚਿਤ ਕੀਤਿਆਂ ਆਪਣੀ ਮਰਜ਼ੀ ਨਾਲ ਹੀ ਪੁਲੀਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਤਕਾਰ ਹੈਲਥ ਸਕੀਮ ਦਾ ਲਾਭ ਦੇਣਾ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਪੁਲੀਸ ਕਰਮਚਾਰੀਆਂ ਵਿੱਚ ਹਸਪਤਾਲ ਪ੍ਰਤੀ ਰੋਸ ਹੈ। ਇਸ ਲਈ ਨਤੀਜੇ ਵਜੋਂ ਕਟਾਰੀਆ ਆਈ ਐਂਡ ਈਐੱਨਟੀ ਹਸਪਤਾਲ ਪ੍ਰਾਈਵੇਟ ਲਿਮ. ਜਲੰਧਰ ਵੱਲੋਂ ਪੁਲੀਸ ਵਿਭਾਗ ਨਾਲ ਸਾਈਨ ਕੀਤਾ ਗਿਆ ਐੱਮਓਯੂ ਰੱਦ ਕਰ ਦਿੱਤਾ ਗਿਆ ਹੈ।