ਰਮੇਸ਼ ਭਾਰਦਵਾਜਲਹਿਰਾਗਾਗਾ, 3 ਜੁਲਾਈਲਹਿਰਾਗਾਗਾ-ਜਾਖਲ ਮੁੱਖ ਮਾਰਗ ’ਤੇ ਪੈਂਦੇ ਪਿੰਡ ਚੋਟੀਆਂ ਨੇੜੇ ਇੱਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਗਈ, ਜਦੋਂ ਕਿ ਉਸ ਦਾ ਭਾਣਜਾ ਗੰਭੀਰ ਜ਼ਖ਼ਮੀ ਹੋ ਗਿਆ।ਸਦਰ ਪੁਲੀਸ ਦੀ ਜ਼ੈਲ ਪੋਸਟ ਪੁਲੀਸ ਚੋਟੀਆਂ ਦੇ ਇੰਚਾਰਜ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਜਾਖਲ ਤੋਂ ਲਹਿਰਾਗਾਗਾ ਵੱਲ ਆ ਰਹੀ ਕਾਰ ਜਦੋਂ ਚੋਟੀਆਂ ਨੇੜੇ ਪਹੁੰਚੀ ਤਾਂ ਉਸੇ ਸਮੇਂ ਮੋਟਰਸਾਈਕਲ ਸਵਾਰ ਸਾਗਰ ਸਿੰਘ (30) ਪਿੰਡ ਉਭਾ, ਥਾਣਾ ਜੋਗਾ, ਜ਼ਿਲਾ ਮਾਨਸਾ ਚੋਟੀਆਂ ਬਿਜਲੀ ਗਰਿੱਡ ਕੋਲ ਸੜਕ ’ਤੇ ਚੜਨ ਲੱਗਿਆ ਤਾਂ ਕਾਰ ਦੀ ਲਪੇਟ ਵਿੱਚ ਆ ਗਿਆ। ਕਾਰ ਮੋਟਰਸਾਈਕਲ ਨੂੰ ਕਾਫੀ ਦੂਰ ਤੱਕ ਘੜੀਸ ਕੇ ਲੈ ਗਈ, ਜਿਸ ਕਾਰਨ ਸਾਗਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਸਾਗਰ ਸਿੰਘ ਦਾ ਭਾਣਜਾ ਹਰਮਨ ਸਿੰਘ (18) ਪੁੱਤਰ ਹਰਦੀਪ ਸਿੰਘ ਚੂੜਲ ਕਲਾਂ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਬਾਅਦ ਵਿੱਚ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਦੇ ਬਿਆਨਾਂ ਮੁਤਾਬਿਕ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸਾਗਰ ਦੀ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਪਹੁੰਚਾ ਦਿੱਤੀ ਹੈ। ਕਾਰਵਾਈ ਪੂਰੀ ਹੋਣ ਉਪਰੰਤ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।