ਸੜਕ ਹਾਦਸੇ ’ਚ ਜੀਜੇ-ਸਾਲੇ ਦੀ ਮੌਤ
05:35 AM Feb 02, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 1 ਫਰਵਰੀ
ਪਿੰਡ ਹਰੀਕੇ ਕਲਾਂ ਨੇੜੇ ਦੇਰ ਰਾਤ ਇੱਕ ਕਾਰ ਦਰੱਖ਼ਤ ਨਾਲ ਟਕਰਾ ਗਈ ਜਿਸ ਕਾਰਨ ਕਾਰ ਸਵਾਰ ਦੋ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲੇ ਦੋਵੇਂ ਵਿਅਕਤੀ ਰਿਸ਼ਤੇ ’ਚ ਜੀਜਾ-ਸਾਲਾ ਸਨ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਮ੍ਰਿਤਕਾਂ ਦੀ ਪਛਾਣ ਵਿਜੇ ਕੁਮਾਰ ਅਤੇ ਤਰਸੇਮ ਲਾਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਮਰਾੜ੍ਹ ਕਲਾਂ ਵਾਸੀ ਤਰਸੇਮ ਲਾਲ ਆਪਣੇ ਜੀਜੇ ਵਿਜੇ ਕੁਮਾਰ ਵਾਸੀ ਹਰੀਕੇ ਕਲਾਂ ਨੂੰ ਦੇਰ ਰਾਤ ਉਸ ਦੇ ਪਿੰਡ ਛੱਡਣ ਜਾ ਰਿਹਾ ਸੀ ਕਿ ਜਦ ਉਹ ਪਿੰਡ ਹਰੀਕੇ ਕਲਾਂ ਨੇੜੇ ਗੁਰਕੂਲ ਸਕੂਲ ਕੋਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਇਕ ਦਰੱਖਤ ਨਾਲ ਟਕਰਾਅ ਗਈ। ਇਸ ਹਾਦਸੇ ਦੌਰਾਨ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਹਾਦਸਾ ਧੁੰਦ ਦੇ ਚਲਦਿਆਂ ਵਾਪਰਿਆ ਹੈ। ਇਸ ਘਟਨਾ ਕਾਰਨ ਪਿੰਡ ਮਰਾੜ੍ਹ ਕਲਾਂ ਅਤੇ ਹਰੀਕੇ ਕਲਾਂ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
Advertisement
Advertisement
Advertisement