ਸਕੂਲ ਵਿੱਚ ਬਸੰਤ ਪੰਚਮੀ ਮਨਾਈ
05:21 AM Feb 04, 2025 IST
Advertisement
ਅਮਲੋਹ: ਬਸੰਤ ਪੰਚਮੀ ਮੌਕੇ ਲਾਲਾ ਫੂਲ ਚੰਦ ਬਾਂਸਲ ਸਰਵਹਿਤਕਾਰੀ ਵਿਦਿਆ ਮੰਦਰ ਪਬਲਿਕ ਸਕੂਲ ਅਮਲੋਹ ਵਿੱਚ ਸਰਸਵਤੀ ਪੂਜਾ ਅਤੇ ਬਸੰਤ ਮੇਲਾ ਸਕੂਲ ਦੇ ਮੁੱਖ ਸਰਪ੍ਰਸਤ ਪ੍ਰਦੀਪ ਬਾਂਸਲ, ਚੇਅਰਮੈਨ ਰਾਜਪਾਲ ਗਰਗ, ਵਾਈਸ ਚੇਅਰਮੈਨ ਸੁਸ਼ੀਲ ਬਾਂਸਲ, ਮੈਨੇਜਰ ਰਾਕੇਸ਼ ਕੁਮਾਰ ਗਰਗ, ਮੈਂਬਰ ਨਰਿੰਦਰ ਬੇਦੀ, ਮੋਹਿਤ ਗਰਗ, ਰਾਜ ਕੁਮਾਰ ਪਜਨੀ, ਅਸ਼ੋਕ ਮਿੱਤਲ, ਸ਼ਿਵ ਕੁਮਾਰ ਤੇ ਡਾ. ਅਸ਼ੋਕ ਜੁਨੇਜਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਪ੍ਰਦੀਪ ਗਰਗ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਭਾਵਨਾ ਗਰਗ ਨੇ ਧੰਨਵਾਦ ਕੀਤਾ, ਸਟੇਜ ਸੰਚਾਲਨ ਕਰਨ ਸਿੰਘ ਨੇ ਕੀਤਾ। ਇਸ ਮੌਕੇ ਸਕੂਲ ਦੀ ਵਾਈਸ ਪ੍ਰਿੰਸੀਪਲ ਆਂਚਲ ਰਾਣੀ, ਅਧਿਆਪਕਾ ਮੀਨਾ ਰਾਣੀ, ਨੇਹਾ ਰਾਣੀ ਅਤੇ ਦਵਿੰਦਰ ਕੌਰ ਨੇ ਸੰਬੋਧਨ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement