ਦਸੂਹਾ: ਇੱਥੇ ਜਗਦੀਸ਼ ਚੰਦਰ ਡੀਏਵੀ (ਜੇਸੀਡੀਏਵੀ) ਕਾਲਜੀਏਟ ਸਕੂਲ ਦਸੂਹਾ ਦੇ ਨਵੇਂ ਅਕਾਦਮਿਕ ਸੈਸ਼ਨ ਦਾ ਸ਼ੁਭ ਆਰੰਭ ਹਵਨ ਯੱਗ ਕਰਕੇ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਿੰਸੀਪਲ ਸਵਤੰਤਰ ਚੋਪੜਾ ਅਤੇ ਅਸ਼ਵਨੀ ਕਸ਼ਯਪ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਪ੍ਰੋ. ਰਾਕੇਸ਼ ਕੁਮਾਰ ਮਹਾਜਨ ਨੇ ਦੱਸਿਆ ਕਿ ਨਵੇਂ ਸੈਸ਼ਨ ਲਈ ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲਾ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਬੋਰਡ ਦੇ ਇਮਤਿਹਾਨਾਂ ਵਿੱਚ 95 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਫੀਸ ਵਿੱਚ ਵਿਸ਼ੇਸ਼ ਛੂਟ ਦਿੱਤੀ ਜਾਵੇਗੀ। ਪ੍ਰਿੰਸੀਪਲ ਪ੍ਰੋ. ਮਹਾਜਨ ਨੇ ਕਿਹਾ ਕਿ ਨਵੇਂ ਅਕਾਦਮਿਕ ਵਰ੍ਹੇ ਵਿੱਚ ਜਮਾਤਾਂ ਸਕੂਲ ਦੀ ਨਵੀਂ ਬਣੀ ਇਮਾਰਤ ਵਿੱਚ ਲਗਾਈਆਂ ਜਾਣਗੀਆਂ। ਸਮਾਗਮ ਦੌਰਾਨ ਮੰਚ ਦਾ ਸੰਚਾਲਨ ਡਾ. ਖੁਸ਼ਬੂ ਸਲਾਰੀਆ ਨੇ ਬਾਖੂਬੀ ਕੀਤਾ। -ਪੱਤਰ ਪ੍ਰੇਰਕ