ਸਕੂਲ ’ਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
05:01 AM Feb 03, 2025 IST
Advertisement
ਭੁੱਚੋ ਮੰਡੀ: ਸੇਂਟ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਭੁੱਚੋ ਖੁਰਦ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਗਿਆ। ਸਟਾਫ ਅਤੇ ਬੱਚਿਆਂ ਨੇ ਗਿਆਨ, ਸੰਗੀਤ ਅਤੇ ਕਲਾ ਦੀ ਮਾਂ ਸਰਸਵਤੀ ਦੀ ਪੀਲੇ ਫੁੱਲਾਂ ਨਾਲ ਪੂਜਾ ਕੀਤੀ। ਬੱਚਿਆਂ ਨੇ ਬਸੰਤ ਪੰਚਮੀ ਨਾਲ ਸਬੰਧਤ ਭਾਸ਼ਣ, ਕਵਿਤਾਵਾਂ ਅਤੇ ਨਾਚ ਪੇਸ਼ ਕੀਤੇ। ਬੱਚਿਆਂ ਨੇ ਪੀਲਾ ਪਰਿਾਵਾ ਪਾ ਕੇ ਮਹੌਲ ਨੂੰ ਬਸੰਤਮਈ ਕਰ ਦਿੱਤਾ। ਉਨ੍ਹਾਂ ਚੀਨੀ ਡੋਰ ਨਾ ਵਰਤਨ ਦਾ ਅਹਿਦ ਲਿਆ। ਸਕੂਲ ਦੇ ਐੱਮਡੀ ਪ੍ਰੋਫੈਸਰ ਐਮਐਲ ਅਰੋੜਾ ਅਤੇ ਪ੍ਰਿੰਸੀਪਲ ਕੰਚਨ ਬਾਲਾ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। -ਪੱਤਰ ਪ੍ਰੇਰਕ
Advertisement
Advertisement
Advertisement