ਸਕੂਲਾਂ ਦੇ ਜ਼ੋਨਲ ਖੇਡ ਮੁਕਾਬਲੇ

ਪੱਤਰ ਪ੍ਰੇਰਕ
ਭਗਤਾ ਭਾਈ, 20 ਸਤੰਬਰ
ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈ ਵਿੱਚ ਸਕੂਲਾਂ ਦੀ ਜ਼ੋਨਲ ਖੇਡ ਮਿਲਣੀ ਕਰਵਾਈ ਗਈ, ਜਿਸ ਵਿੱਚ 22 ਸਕੂਲਾਂ ਦੇ 600 ਬੱਚਿਆਂ ਨੇ ਭਾਗ ਲਿਆ।
ਖੇਡ ਮਿਲਣੀ ਦੇ ਉਦਘਾਟਨ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਗੋਬਿੰਦ ਸਿੰਘ ਨੇ ਅਧਿਆਪਕਾਂ ਅਤੇ ਖਿਡਾਰੀਆਂ ਨੂੰ ਜੀ ਆਇਆਂ ਕਿਹਾ। ਖੇਡ ਮੁਕਾਬਲਿਆਂ ਦੌਰਾਨ 3000 ਮੀਟਰ ਲੜਕੀਆਂ ਅੰਡਰ-17 ਵਿੱਚ ਕਮਲਜੀਤ ਕੌਰ ਮਲੂਕਾ ਨੇ ਪਹਿਲਾ, ਸ਼ਾਟ ਪੁੱਟ ਅੰਡਰ-17 ਸਾਲ ਲੜਕੇ ਵਿਚ ਜਸਪ੍ਰੀਤ ਸਿੰਘ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਨੇ ਪਹਿਲਾ, 600 ਮੀਟਰ ਲੜਕੀਆਂ ਅੰਡਰ-14 ਵਿਚ ਕਮਲਜੀਤ ਕੌਰ ਮਲੂਕਾ ਅਤੇ ਸੀਮਾ ਕੌਰ ਕੋਠਾਗੁਰੂ ਨੇ ਦੂਜਾ, ਲੰਬੀ ਛਾਲ ਅੰਡਰ-19 ਲੜਕੀਆਂ ਵਿੱਚ ਜਸਪ੍ਰੀਤ ਕੌਰ ਮਲੂਕਾ ਨੇ ਪਹਿਲਾ, ਰਮਨਦੀਪ ਕੌਰ ਆਕਲੀਆ ਜਲਾਲ ਨੇ ਦੂਜਾ, 800 ਮੀਟਰ ਅੰਡਰ-17 ਲੜਕੀਆਂ ਵਿਚ ਸੁਖਪ੍ਰੀਤ ਕੌਰ ਕਲਿਆਣ ਸੁੱਖਾ ਨੇ ਪਹਿਲਾ ਅਤੇ ਬੇਅੰਤ ਕੌਰ ਆਕਲੀਆ ਜਲਾਲ ਨੇ ਦੂਜਾ ਸਥਾਨ ਹਾਸਲ ਕੀਤਾ।
ਭਗਤਾ ਜ਼ੋਨ ਦੇ ਪ੍ਰਧਾਨ ਪ੍ਰਿੰਸੀਪਲ ਨਵਤੇਜ ਕੌਰ ਮਲੂਕਾ, ਸਕੱਤਰ ਸਵਰਨਜੀਤ ਕੌਰ, ਕਿਰਨਜੀਤ ਕੌਰ, ਇੰਦਰਜੀਤ ਕੌਰ, ਕੁਲਦੀਪ ਕੌਰ, ਅਮਨਦੀਪ ਕੌਰ, ਸੁਖਵਿੰਦਰ ਕੌਰ, ਹਰਦੀਪ ਸਿੰਘ, ਪਰਮਜੀਤ ਸਿੰਘ, ਨੈਬ ਸਿੰਘ ਗੁੰਮਟੀ ਅਤੇ ਖਾਲਸਾ ਕਾਲਜ ਦੇ ਅਸਿਸਟੈਂਟ ਪ੍ਰੋ. ਗੁਰਪ੍ਰੀਤ ਸਿੰਘ (ਸਰੀਰਕ ਸਿੱਖਿਆ) ਨੇ ਯੋਗਦਾਨ ਪਾਇਆ।

Tags :