ਮੁਕੰਦ ਸਿੰਘ ਚੀਮਾਸੰਦੌੜ, 9 ਮਾਰਚਸਿੱਖ ਇਤਿਹਾਸ ਵਿੱਚ ਅਹਿਮ ਮੁਕਾਮ ਰੱਖਦੇ ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਪਿੰਡ ਸ਼ੇਰਗੜ੍ਹ ਚੀਮਾ ਸਾਲਾਨਾ ਇਕੌਤਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ 181 ਦੇ ਕਰੀਬ ਗੁਰਮੁਖ ਪਰਿਵਾਰਾਂ ਵੱਲੋਂ ਸ੍ਰੀ ਅਖੰਡ ਪਾਠ ਦੇ ਲੜੀਵਾਰ ਭੋਗ ਪਾਏ ਗਏ। ਬਾਬੇ ਸਿੰਘ ਸ਼ਹੀਦ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਅਮਰ ਸਿੰਘ, ਖਜ਼ਾਨਚੀ ਹਰਦੀਪ ਸਿੰਘ ਸਾਧਾ, ਮੁਕੰਦ ਸਿੰਘ ਚੀਮਾ ਅਤੇ ਕੈਪਟਨ ਹਰਜਿੰਦਰ ਸਿੰਘ ਅਨੁਸਾਰ 25 ਦਿਨ ਚੱਲੇ ਸਮਾਗਮ ਵਿੱਚ ਸੰਤ ਬਾਬਾ ਮਨਜੋਤ ਸਿੰਘ ਬਡਰੁੱਖਾਂ ਵਾਲੇ ਅਤੇ ਸੰਤ ਬਾਬਾ ਜਸਦੇਵ ਸਿੰਘ ਲੋਹਟਬੱਦੀ ਵਾਲਿਆਂ ਨੇ ਸੰਗਤਾਂ ਨੂੰ ਵੱਡੇ ਘੱਲੂਘਾਰੇ ਦੇ ਇਤਿਹਾਸ ਨਾਲ ਜੋੜਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਗਿਆਨੀ ਮੇਜਰ ਸਿੰਘ, ਸੂਬੇਦਾਰ ਧਰਮਿੰਦਰ ਸਿੰਘ, ਸਰਪੰਚ ਜੁਗਰਾਜ ਸਿੰਘ, ਸੁਖਵਿੰਦਰ ਸਿੰਘ ਕਾਕਾ, ਨੰਬਰਦਾਰ ਮੇਜਰ ਸਿੰਘ, ਯਾਦਵਿੰਦਰ ਸਿੰਘ ਕੈਨੇਡਾ, ਅਜਮੇਰ ਸਿੰਘ, ਸਰਬਜੀਤ ਸਿੰਘ, ਅਮਰਿੰਦਰ ਸਿੰਘ ਮਾਨ, ਰਿੰਕ ਚੀਮਾ, ਕਲਵਿੰਦਰ ਸਿੰਘ ਨਾਮਧਾਰੀ, ਗੱਜਣ ਸਿੰਘ ਪੰਧੇਰ, ਸੁਖਵਿੰਦਰ ਸਿੰਘ ਬੰਟੀ, ਸਤਵੀਰ ਸਿੰਘ ਸੱਤੀ, ਲਵਦੀਪ ਸਿੰਘ ਲਵੀ, ਹਰਮਿੰਦਰ ਸਿੰਘ ਕਾਲਾ, ਮਨੀ ਕੈਨੇਡਾ ਚੀਮਾ, ਜਗਦੀਪ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਅੰਮ੍ਰਿਤਪਾਲ ਸਿੰਘ ਮਾਨ, ਮਨਦੀਪ ਸਿੰਘ ਖੁਰਦ, ਗੁਰਪ੍ਰੀਤ ਸਿੰਘ ਗੋਗੀ ਯੂਕੇ, ਮਨਜੀਤ ਸਿੰਘ ਰਾਹੀ, ਸੌਰਭ ਸਿੰਗਲਾ ਕਬੱਡੀ ਕੋਚ, ਦੱਲ ਸਿੰਘ ਉੱਪਲ, ਬਲਰਾਜ ਸਿੰਘ ਚੀਮਾਂ ਰਾਜ ਪੈਲੇਸ ਵਾਲੇ, ਬੱਬੂ ਚੀਮਾ, ਮਾਸਟਰ ਮਨਦੀਪ ਸਿੰਘ, ਚਰਨਜੀਤ ਸਿੰਘ ਚੰਨਾ, ਸੁਰਿੰਦਪਾਲ ਸਿੰਘ ਸਮੇਤ ਸੰਗਤਾਂ ਅਤੇ ਸੇਵਾਦਾਰ ਹਾਜ਼ਰ ਸਨ।