ਵੱਖ-ਵੱਖ ਸੰਗਠਨਾਂ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ

ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕਰਦੀਆਂ ਹੋਈਆਂ ਸੰਘਰਸ਼ਸ਼ੀਲ ਦੀਆਂ ਕਾਰਕੁਨਾਂ । -ਫੋਟੋ: ਦਿਓਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 22 ਅਕਤੂਬਰ
ਸੰਘਰਸ਼ਸ਼ੀਲ ਮਹਿਲਾ ਕੇਂਦਰ (ਸੀਐੱਸਡਬਲਿਊ) ਦੇ ਕਾਰਕੁਨਾਂ ਨੇ ਅੱਜ ਉੱਤਰ ਪ੍ਰਦੇਸ਼ ਭਵਨ ਦੇ ਸਾਹਮਣੇ ਐੱਨਐੱਫਡਬਲਿਊ, ਪੀਐੱਮਐੱਸ, ਪ੍ਰਗਤੀ ਮਹਿਲਾ ਏਕਤਾ ਕੇਂਦਰ, ਸਹੇਲੀ ਤੇ ਮਹਿਲਾ ਲਿਬਰੇਸ਼ਨ ਸੰਗਠਨ ਸਮੇਤ ਔਰਤਾਂ ਦੇ ਹੋਰ ਸੰਗਠਨਾਂ ਦੇ ਸਹਿਯੋਗ ਨਾਲ ਪ੍ਰਦਰਸ਼ਨ ਕੀਤਾ। ਇਹ ਵਿਰੋਧ ਪ੍ਰਦਰਸ਼ਨ ਸ਼ਾਹਜਾਂਹਪੁਰ ਦੇ ਇੱਕ ਵਿਦਿਆਰਥਣ ਨਾਲ ਬਲਾਤਕਾਰ ਦੇ ਵਿਰੋਧ ਵਿੱਚ ਸੀ ਜੋ ਕਿ ਭਾਜਪਾ ਨੇਤਾ ਚਿਨਮਯਾਨੰਦ ਤੇ ਉੱਤਰ ਪ੍ਰਦੇਸ਼ ਸਰਕਾਰ ਤੇ ਪੁਲੀਸ ਵੱਲੋਂ ਬਚਾਏ ਗਏ ਸਨ। ਦੱਸਣਯੋਗ ਹੈ ਕਿ ਲੜਕੀ ਲਾਅ ਕਾਲਜ ’ਚ ਪੜ੍ਹ ਰਹੀ ਸੀ ਜਿਸ ਨੂੰ ਚਿਮਯਾਨੰਦ ਚਲਾਉਂਦਾ ਸੀ। ਚਿਨਮਯਾਨੰਦ ਪਿਛਲੇ ਇਕ ਸਾਲ ਤੋਂ ਇਕ ਵਿਦਿਆਰਥਣ ਨਾਲ ਬਲਾਤਕਾਰ ਕਰਦਾ ਰਿਹਾ। ਹਾਲਾਂਕਿ ਇਹ ਧਿਆਨ ਦੇਣ ਯੋਗ ਹੈ ਕਿ ਹੁਣ ਤੱਕ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਐੱਸਆਈਟੀ ਨੇ ਚਿਨਮਯਾਨੰਦ ਖ਼ਿਲਾਫ਼ ਬਲਾਤਕਾਰ ਦਾ ਦੋਸ਼ ਨਹੀਂ ਲਗਾਇਆ ਹੈ। ਇਸ ਦੇ ਉਲਟ ਪੀੜਤ ਔਰਤ ‘ਤੇ ਵੱਖ-ਵੱਖ ਤਰੀਕਿਆਂ ਨਾਲ ਉਸ ‘ਤੇ ਚਿੰਨਯਾਨੰਦ ਖ਼ਿਲਾਫ਼ ਆਪਣਾ ਦੋਸ਼ ਵਾਪਸ ਲੈਣ ਲਈ ਮਜਬੂਰ ਕਰਨ ਦਾ ਦੋਸ਼ ਲਗਾਉਂਦਿਆਂ ਉਸ ਦੀ ਤਸਵੀਰ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਇਲਾਵਾ ਪਿਛਲੇ ਦਿਨੀਂ, ਵਿਦਿਆਰਥਣ ਨੂੰ ਉਸ ਨੂੰ ਮਨੀ ਲਾਂਡਰਿੰਗ ਦੇ ਕੇਸ ’ਚ ਪਾਉਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ ਚਿਮਯਾਨੰਦ ਨੂੰ ਕਥਿਤ ਤੌਰ ‘ਤੇ ਬੀਮਾਰ ਹੋਣ ਤੋਂ ਬਾਅਦ ਹਸਪਤਾਲ ’ਚ ਰਹਿਣ ਦਿੱਤਾ ਗਿਆ ਸੀ।

Tags :