ਵ੍ਹਟਸਐਪ ’ਤੇ ਡੀਸੀ ਦੀ ਫੋਟੋ ਪਾਉਣ ਵਾਲਾ ਕਾਬੂ
04:45 AM Jul 05, 2025 IST
Advertisement
ਪੱਤਰ ਪ੍ਰੇਰਕ
ਫਰੀਦਾਬਾਦ, 4 ਜੁਲਾਈ
ਵ੍ਹਟਸਐਪ ’ਤੇ ਡੀਸੀ ਦੀ ਤਸਵੀਰ ਪਾ ਕੇ ਪੈਸੇ ਮੰਗਣ ਦੇ ਮਾਮਲੇ ਵਿੱਚ ਇੱਕ ਜਣੇ ਨੂੰ ਗ੍ਰਿਫਤਾਰ ਕੀਤਾ ਗਿਆ। ਫਰੀਦਾਬਾਦ ਦੇ ਸਾਈਬਰ ਥਾਣਾ ਸੈਂਟਰਲ ਵਿੱਚ ਸ਼ਿਕਾਇਤ ਮਿਲੀ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਕਿਸੇ ਨੇ ਡੀਸੀ ਫਰੀਦਾਬਾਦ ਦੀ ਫੋਟੋ ਵਟਸਐਪ ’ਤੇ ਪਾ ਦਿੱਤੀ ਹੈ ਅਤੇ ਉਨ੍ਹਾਂ ਦੇ ਨਾਮ ’ਤੇ 50 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਹੈ। ਸਾਈਬਰ ਥਾਣਾ ਸੈਂਟਰਲ ਵਿੱਚ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਸਾਈਬਰ ਥਾਣਾ ਸੈਂਟਰਲ ਦੀ ਟੀਮ ਨੇ ਕਾਰਵਾਈ ਕਰਦਿਆਂ ਜਮਤਿਨ ਖੁਪ ਹਾਓਕਿਪ (26) ਵਾਸੀ ਪਿੰਡ ਖੇਂਗਮੋਲ ਜ਼ਿਲ੍ਹਾ ਚੂਰਾਚਾਂਦਪੁਰ (ਮਨੀਪੁਰ) ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਇਸ ਸਮੇਂ ਮੁਨੀਰਕਾ ਦਿੱਲੀ ਵਿੱਚ ਰਹਿੰਦਾ ਸੀ। ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਇੱਕ ਦਿਨ ਦਾ ਪੁਲੀਸ ਰਿਮਾਂਡ ਲਿਆ ਗਿਆ ਹੈ।
Advertisement
Advertisement
Advertisement
Advertisement