ਵੇਟਲਿਫਟਿੰਗ ਚੈਂਪੀਅਨਸ਼ਿਪ: ਨਿਰੂਪਮਾ ਕਾਂਸੇ ਦੇ ਤਗ਼ਮੇ ਤੋਂ ਖੁੰਝੀ
05:01 AM May 12, 2025 IST
Advertisement
ਜਿਆਂਗਸ਼ਾਨ (ਚੀਨ), 11 ਮਈ
ਭਾਰਤੀ ਵੇਟਲਿਫਟਰ ਨਿਰੂਪਮਾ ਦੇਵੀ ਅੱਜ ਇੱਥੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਕਲੀਨ ਐਂਡ ਜਰਕ ਦੀਆਂ ਦੋ ਕੋਸ਼ਿਸ਼ਾਂ ’ਚ ਅਸਫਲ ਰਹਿਣ ਕਾਰਨ ਕਾਂਸੇ ਦੇ ਤਗਮੇ ਤੋਂ ਖੁੰਝ ਗਈ ਅਤੇ ਮਹਿਲਾਵਾਂ ਦੇ 64 ਕਿਲੋ ਭਾਰ ਵਰਗ ਵਿੱਚ ਚੌਥੇ ਸਥਾਨ ’ਤੇ ਰਹੀ। ਏਸ਼ੀਅਨ ਯੂਥ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਤਗ਼ਮਾ ਜੇਤੂ 24 ਸਾਲਾ ਨਿਰੂਪਮਾ ਦੇਵੀ ਕਲੀਨ ਐਂਡ ਜਰਕ ਵਿੱਚ ਸਿਰਫ਼ 115 ਕਿਲੋ ਭਾਰ ਚੁੱਕ ਸਕੀ, ਜਦਕਿ 120 ਕਿਲੋ ਅਤੇ 125 ਕਿਲੋ ਭਾਰ ਚੁੱਕਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਸਨੈਚ ਵਿੱਚ ਉਸ ਨੇ 91 ਕਿਲੋ ਭਾਰ ਚੁੱਕਿਆ ਸੀ, ਇਸ ਤਰ੍ਹਾਂ ਉਹ ਕੁੱਲ 206 ਕਿਲੋ ਭਾਰ ਚੁੱਕਣ ਵਿੱਚ ਕਾਮਯਾਬ ਰਹੀ। ਕੋਰੀਆ ਦੀ ਮੂਨ ਮਿਨ-ਹੀ ਨੇ ਕੁੱਲ 214 ਕਿਲੋਗ੍ਰਾਮ (94 ਕਿਲੋ + 120 ਕਿਲੋ) ਭਾਰ ਚੁੱਕ ਕੇ ਕਾਂਸੇ ਦਾ ਤਗ਼ਮਾ ਜਿੱਤਿਆ। ਚੀਨ ਦੀ ਲੀ ਸ਼ੁਆਂਗ ਨੇ 239 ਕਿਲੋ (105 ਕਿਲੋ + 134 ਕਿਲੋ) ਭਾਰ ਚੁੱਕ ਕੇ ਸੋਨ ਤਗ਼ਮਾ ਜਿੱਤਿਆ। -ਪੀਟੀਆਈ
Advertisement
Advertisement
Advertisement
Advertisement