ਵਿਸਾਖੀ ਮਨਾਉਣ ਲਈ ਕਾਠਗੜ੍ਹ ਤੋਂ ਜਥਾ ਪਾਕਿ ਰਵਾਨਾ
05:14 AM Apr 11, 2025 IST
Advertisement
ਪੱਤਰ ਪ੍ਰੇਰਕ
ਬਲਾਚੌਰ, 10 ਅਪਰੈਲ
Advertisement
ਵਿਸਾਖੀ ਮੌਕੇ ਪਾਕਿਸਤਾਨ ਦੇ ਵੱਖ ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਕਾਠਗੜ੍ਹ ਤੋਂ ਸੰਗਤ ਦਾ ਜਥਾ ਅੱਜ ਰਵਾਨਾ ਹੋਇਆ। ਇਸ ਸਬੰਧੀ ਬੀਬੀ ਪ੍ਰਿਤਪਾਲ ਪਾਲ ਕੌਰ ਕਲੇਰ ਨੇ ਦੱਸਿਆ ਕਿ ਇਹ ਜਥਾ ਪਹਿਲਾਂ ਹਰਿਮਿੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕ ਕੇ ਅਟਾਰੀ ਬਾਰਡਰ ਤੋਂ ਰੇਲ ਗੱਡੀ ਰਾਹੀਂ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਪਹੁੰਚੇਗਾ ਅਤੇ ਵੱਖ ਵੱਖ ਗੁਰੂ ਘਰਾਂ ਜਿਨ੍ਹਾਂ ਵਿੱਚ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰ ਪੁਰ ਸਾਹਿਬ ਅਤੇ ਲਾਹੌਰ ਦੇ ਸਾਰੇ ਗੁਰਧਾਮਾਂ ਦੇ ਦਰਸ਼ਨ ਕਰ ਕੇ 19 ਅਪਰੈਲ ਨੂੰ ਵਾਪਸ ਵਰਤੇਗਾ। ਜਥੇ ਵਿੱਚ ਕਾਬਲ ਸਿੰਘ ਚੇਚੀ, ਗੁਰਚਰਨ ਸਿੰਘ, ਪ੍ਰੇਮ ਪ੍ਰਕਾਸ਼ ਸਿੰਘ, ਰਕੇਸ਼ ਕੁਮਾਰ, ਸਤਨਾਮ ਸਿੰਘ, ਸਤਿੰਦਰ ਜੀਤ ਕੋਰ, ਰਾਜਵਿੰਦਰ ਕੌਰ, ਪਰਮਜੀਤ ਕੌਰ, ਪ੍ਰਭਜੋਤ ਕੌਰ, ਸੁਰਿੰਦਰ ਕੌਰ, ਬਲਵਿੰਦਰ ਕੌਰ ਤੇ ਹਰਪ੍ਰੀਤ ਕੌਰ ਆਦਿ ਹਾਜ਼ਰ ਸਨ।
Advertisement
Advertisement
Advertisement