ਧਾਰੀਵਾਲ: ਹਿੰਦੂ ਕੰਨਿਆ ਮਹਾਂਵਿਦਿਆਲਿਆ ਧਾਰੀਵਾਲ ਵਿਖੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐੱਨਡੀ ਆਨੰਦ, ਸਕੱਤਰ ਰਮੇਸ਼ ਕੋਹਲੀ ਅਤੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਨਾਗਰਾ ਦੀ ਅਗਵਾਈ ਹੇਠ ਐੱਨਐੱਸਐੱਸ ਯੂਨਿਟ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਇਸ ਮੌਕੇ ਕਾਲਜ ਕੈਂਪਸ ਵਿੱਚ ‘ਏਕ ਪੇੜ ਮਾਂ ਕੇ ਨਾਮ’ ਤਹਿਤ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕਾਲਜ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਨਾਗਰਾ ਨੇ ਬੂਟਾ ਲਗਾ ਕੇ ਕੀਤਾ ਗਿਆ। ਐੱਨਐੱਸਐੱਸ ਦੇ ਇੰਚਾਰਜ ਹਰਜਿੰਦਰ ਕੌਰ ਦੀ ਅਗਵਾਈ ਹੇਠ ਐੱਨਐੱਸਐੱਸ ਦੇ ਵਾਲੰਟੀਅਰਾਂ ਨੇ ਬੂਟਿਆਂ ਨੂੰ ਪਾਣੀ ਦੇਣ ਦੀ ਸੇਵਾ ਕੀਤੀ ਅਤੇ ਪਲਾਸਟਿਕ ਦੀਆਂ ਫਾਲਤੂ ਵਸਤਾਂ ਨੂੰ ਕਾਲਜ ਕੈਂਪਸ ਵਿੱਚੋਂ ਹਟਾਇਆ। -ਪੱਤਰ ਪ੍ਰੇਰਕ