ਵਿਸ਼ਵ ਮੁੱਕੇਬਾਜ਼ੀ: ਮਨੀਸ਼, ਹਿਤੇਸ਼ ਤੇ ਜਾਮਵਾਲ ਸੈਮੀਫਾਈਨਲ ’ਚ
04:44 AM Apr 04, 2025 IST
Advertisement
ਨਵੀਂ ਦਿੱਲੀ, 3 ਅਪਰੈਲ
ਭਾਰਤ ਦੇ ਮਨੀਸ਼ ਰਾਠੌੜ, ਹਿਤੇਸ਼ ਤੇ ਅਭਿਨਾਸ਼ ਜਾਮਵਾਲ ਅੱਜ ਆਪੋ ਆਪਣੇ ਭਾਰ ਵਰਗ ’ਚ ਆਸਾਨ ਜਿੱਤਾਂ ਦਰਜ ਕਰਦਿਆਂ ਬਰਾਜ਼ੀਲ ’ਚ ਚੱਲ ਰਹੇ ਵਿਸ਼ਵ ਮੁੱਕੇਬਾਜ਼ੀ ਕੱਪ ਦੇ ਸੈਮੀਫਾਈਨਲ ’ਚ ਪਹੁੰਚ ਗਏ। ਜਾਮਵਾਲ ਨੇ 65 ਕਿੱਲੋ ਵਰਗ ’ਚ ਜਰਮਨੀ ਦੇ ਡੈਨਿਸ ਬ੍ਰਿਲ ਨੂੰ ਜਦਕਿ ਹਿਤੇਸ਼ ਨੇ 70 ਕਿਲੋ ਭਾਰ ਵਰਗ ’ਚ ਇਟਲੀ ਦੇ ਗੈਬਰੀਅਲ ਗੁਇਡੀ ਰੋਨਤਾਨੀ ਨੂੰ ਹਰਾਇਆ। ਜਾਮਵਾਲ ਤੇ ਹਿਤੇਸ਼ ਦੇ ਹੱਕ ’ਚ ਸਰਵਸੰਮਤੀ ਨਾਲ ਫ਼ੈਸਲਾ ਦਿੱਤਾ ਗਿਆ। ਮਨੀਸ਼ ਰਾਠੌੜ ਨੇ 55 ਕਿਲੋ ਵਰਗ ’ਚ ਆਸਟਰੇਲੀਆ ਦੇ ਪੈਰਿਸ ਓਲੰਪੀਅਨ ਯੂਸਫ਼ ਚੋਟੀਆ ਨੂੰ ਹਰਾਇਆ। ਦੋਵਾਂ ਮੁੱਕੇਬਾਜ਼ਾਂ ਵਿਚਾਲੇ ਫਸਵਾਂ ਮੁਕਾਬਲਾ ਹੋਇਆ ਪਰ ਭਾਰਤੀ ਮੁੱਕੇਬਾਜ਼ ਜੇਤੂ ਰਿਹਾ। ਤਿੰਨ ਜੱਜਾਂ ਨੇ ਮਨੀਸ਼ ਦੇ ਹੱਕ ’ਚ ਜਦਕਿ ਦੋ ਜੱਜਾਂ ਨੇ ਦੋਵਾਂ ਨੂੰ ਬਰਾਬਰ ਅੰਕ ਦਿੱਤੇ। ਸੈਮੀਫਾਈਨਲ ’ਚ ਮਨੀਸ਼ ਦਾ ਮੁਕਾਬਲਾ ਕਜ਼ਾਖ਼ਸਤਾਨ ਦੇ ਨੂਰਸੁਲਤਾਨ ਅਲਤਿਨਬੇਕ ਨਾਲ, ਹਿਤੇਸ਼ ਦਾ ਮਾਕਨ ਤਰਾਓਰੇ ਨਾਲ ਜਦਕਿ ਜਾਮਵਾਲ ਦਾ ਮੁਕਾਬਲਾ ਇਟਲੀ ਦੇ ਜਿਆਨਲੁਇੰਗੀ ਮਲਾਂਗਾ ਨਾਲ ਹੋਵੇਗਾ। -ਪੀਟੀਆਈ
Advertisement
Advertisement
Advertisement
Advertisement