ਵਿਸ਼ਵ ਬੈਂਕ ਵੱਲੋਂ ਭਾਰਤ ’ਚ ਵਿਕਾਸ ਦਰ ਦਾ ਅਨੁਮਾਨ 6.3 ਫ਼ੀਸਦ ’ਤੇ ਕਾਇਮ
04:05 AM Jun 11, 2025 IST
Advertisement
ਵਾਸ਼ਿੰਗਟਨ: ਵਿਸ਼ਵ ਬੈਂਕ ਨੇ ਅੱਜ ਆਲਮੀ ਬੇਯਕੀਨੀ ਕਾਰਨ ਬਰਾਮਦ ’ਤੇ ਬਣੇ ਦਬਾਅ ਦੇ ਬਾਵਜੂਦ ਵਿੱਤੀ ਵਰ੍ਹੇ 2025-26 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦਾ ਅਨੁਮਾਨ 6.3 ਫੀਸਦ ਬਰਕਰਾਰ ਰੱਖਿਆ ਹੈ। ਇਸੇ ਤਰ੍ਹਾਂ ਭਾਰਤ ਦੁਨੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਵੱਡਾ ਅਰਥਚਾਰਾ ਬਣਿਆ ਰਹੇਗਾ। ਵਿਸ਼ਵ ਬੈਂਕ ਨੇ ਅਪਰੈਲ ਵਿੱਚ ਵਿੱਤੀ ਵਰ੍ਹੇ 2025-26 ਲਈ ਭਾਰਤ ਦਾ ਵਿਕਾਸ ਅਨੁਮਾਨ ਜਨਵਰੀ ਦੇ 6.7 ਫੀਸਦ ਤੋਂ ਘਟਾ ਕੇ 6.3 ਫੀਸਦ ਕਰ ਦਿੱਤਾ ਸੀ। ਵਿਸ਼ਵ ਬੈਂਕ ਦੀ ਤਾਜ਼ਾ ‘ਗਲੋਬਲ ਇਕਨਾਮਿਕ ਪ੍ਰਾਸਪੈਕਟਸ ਰਿਪੋਰਟ’ ਅਨੁਸਾਰ ਵਧਦੇ ਵਪਾਰਕ ਤਣਾਅ ਅਤੇ ਨੀਤੀਗਤ ਅਨਿਸ਼ਚਿਤਤਾ ਕਾਰਨ ਇਸ ਸਾਲ ਆਲਮੀ ਵਿਕਾਸ 2008 ਤੋਂ ਬਾਅਦ ਸਭ ਤੋਂ ਹੌਲੀ ਰਫ਼ਤਾਰ ’ਤੇ ਆ ਸਕਦਾ ਹੈ। -ਪੀਟੀਆਈ
Advertisement
Advertisement
Advertisement
Advertisement