ਵਿਰਾਟ ਕੋਹਲੀ ਤੇ ਅਨੁਸ਼ਕਾ ਨੇ ਯੂਪੀ ਦੇ ਹਨੂੰਮਾਨਗੜ੍ਹੀ ਮੰਦਰ ’ਚ ਮੱਥਾ ਟੇਕਿਆ
05:47 AM May 26, 2025 IST
Advertisement
ਅਯੁੱਧਿਆ (ਯੂਪੀ): ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਨੇ ਆਪਣੀ ਪਤਨੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਅਯੁੱਧਿਆ ਦੇ ਇਤਿਹਾਸਕ ਹਨੂੰਮਾਨਗੜ੍ਹੀ ਮੰਦਰ ’ਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ। ਇਸ ਦੌਰਾਨ ਦੋਵੇਂ ਜਣੇ ਪੂਜਾ ’ਚ ਸ਼ਾਮਲ ਹੋਏ। ਜੋੜੇ ਵੱਲੋਂ ਮੰਦਰ ਜਾਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਹਨ, ਜਿਨ੍ਹਾਂ ਵਿੱਚ ਅਨੁਸ਼ਕਾ ਸ਼ਰਮਾ ਨੇ ਫਿੱਕਾ ਜਾਮਣੀ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਵਿਰਾਟ ਨੇ ਕਰੀਮ ਰੰਗ ਦਾ ਪਹਿਰਾਵਾ ਪਾਇਆ ਹੋਇਆ ਹੈ। ਮੰਦਰ ਦੇ ਪੁਜਾਰੀਆਂ ਨੇ ਜੋੜੇ ਦਾ ਨਿੱਘਾ ਸਵਾਗਤ ਕਰਦਿਆਂ ਹਾਰ ਅਤੇ ਸ਼ਾਲ ਭੇਟ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ। ਹਨੂੰਮਾਨਗੜ੍ਹੀ ਮੰਦਰ ਦੇ ਮੁੱਖ ਪੁਜਾਰੀ ਸੰਜੇ ਦਾਸ ਜੀ ਮਹਾਰਾਜ ਨੇ ਕਿਹਾ ‘‘ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੂੰ ਅਧਿਆਤਮਿਕਤਾ, ਸੱਭਿਆਚਾਰ, ਪਰਮਾਤਮਾ ਅਤੇ ਸਨਾਤਨ ਧਰਮ ਪ੍ਰਤੀ ਬਹੁਤ ਲਗਾਅ ਹੈ। ਉਨ੍ਹਾਂ ਨੇ ਭਗਵਾਨ ਰਾਮਲੱਲਾ ਦੇ ਦਰਸ਼ਨ ਕੀਤੇ ਅਤੇ ਫਿਰ ਹਨੂੰਮਾਨ ਤੋਂ ਆਸ਼ੀਰਵਾਦ ਲਿਆ।’’ -ਏਐੱਨਆਈ
Advertisement
Advertisement
Advertisement
Advertisement