ਵਿਧਾਨ ਸਭਾ ਚੋਣਾਂ: ਦੋ ਜ਼ੋਨਲ ਤੇ ਸੱਤ ਡਿਊਟੀ ਮੈਜਿਸਟਰੇਟ ਨਿਯੁਕਤ

ਸਿਰਸਾ: ਆਗਾਮੀ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਸ਼ਾਂਤੀਪੂਰਨ ਕਰਵਾਉਣ ਦੇ ਲਈ ਸਿਰਸਾ ਵਿਧਾਨ ਸਭਾ ਹਲਕੇ ਵਿੱਚ ਦੋ ਜ਼ੋਨਲ ਅਧਿਕਾਰੀ, ਸੱਤ ਡਿਊਟੀ ਮੈਜਿਸਟਰੇਟ ਅਤੇ 14 ਸੈਕਟਰ ਅਫ਼ਸਰ ਨਿਯੁਕਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਗਰਮ ਨੇ ਦੱਸਿਆ ਹੈ ਕਿ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਨੂੰ ਸ਼ਾਂਤੀਪੂਰਨ ਕਰਵਾੳਣ ਅਤੇ ਚੋਣ ਜ਼ਾਬਤੇ ਦਾ ਪਾਲਣਾ ਕਰਵਾਉਣ ਲਈ ਦੋ ਜ਼ੋਨਲ ਮੈਜਿਸਟਰੇਟ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਜਨ ਸਿਹਤ ਵਿਭਾਗ ਦੇ ਅਧਿਕਾਰੀ ਪ੍ਰਦੀਪ ਪੂਨੀਆ ਅਤੇ ਕਾਟਨ ਰਿਸਰਸ ਸਟੇਸ਼ਨ ਦੇ ਪ੍ਰਿੰਸੀਪਲ ਡਾ. ਅਨਿਲ ਮਹਿਲਾ ਨੂੰ ਜੋਨਲ ਮੈਜਿਸਟਰੇਨ ਨਿਯੁਕਤ ਕੀਤਾ ਗਿਆ ਹੈ।
-ਨਿੱਜੀ ਪੱਤਰ ਪ੍ਰੇਰਕ

Tags :