ਵਿਧਾਇਕ ਸੋਹਲ ਨਮਿਤ ਅੰਤਿਮ ਅਰਦਾਸ ਅੱਜ
05:08 AM Jul 06, 2025 IST
Advertisement
ਤਰਨ ਤਾਰਨ: ਵਿਧਾਇਕ ਕਸ਼ਮੀਰ ਸਿੰਘ ਸੋਹਲ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਐਤਵਾਰ ਨੂੰ ਕੀਤਾ ਜਾ ਰਿਹਾ ਹੈ। ਇਸ ਦੌਰਾਨ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਣੇ ਪਾਰਟੀ ਦੇ ਹੋਰ ਆਗੂ ਪੁੱਜਣਗੇ। ਜ਼ਿਕਰਯੋਗ ਹੈ ਕਿ ਤਰਨ ਤਾਰਨ ਤੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ 27 ਜੂਨ ਨੂੰ ਕੈਂਸਰ ਦੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ| ਪਰਿਵਾਰਕ ਸੂਤਰਾਂ ਦੱਸਿਆ ਕਿ ਅਖੰਡ ਪਾਠ ਦੇ ਭੋਗ ਫਤਿਹਚੱਕ ਸਥਿਤ ਰਿਹਾਇਸ਼ ’ਤੇ ਐਤਵਾਰ ਨੂੰ ਪਾਏ ਜਾਣਗੇ। ਅੰਤਿਮ ਅਰਦਾਸ ਤਰਨ ਤਾਰਨ-ਅੰਮ੍ਰਿਤਸਰ ਰੋਡ ’ਤੇ ਸਥਿਤ ਪ੍ਰੀਤਮ ਗਾਰਡਨ ਵਿੱਚ ਕੀਤੀ ਜਾਂਵੇਗੀ| ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਡਾ. ਰਵਜੋਤ ਸਿੰਘ ਤੇ ਵਿਧਾਇਕ ਸਰਵਣ ਸਿੰਘ ਧੁੰਨ ਨੇ ਵਿਧਾਇਕ ਦੀ ਪਤਨੀ ਨਵਜੋਤ ਕੌਰ, ਡਾ. ਨਵਪ੍ਰੀਤ ਸਿੰਘ ਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। -ਪੱਤਰ ਪ੍ਰੇਰਕ
Advertisement
Advertisement
Advertisement
Advertisement