ਨਿੱਜੀ ਪੱਤਰ ਪ੍ਰੇਰਕਤਪਾ ਮੰਡੀ, 12 ਮਾਰਚਯੂਨੀਵਰਸਿਟੀ ਕਾਲਜ ਢਿੱਲਵਾਂ ਵੱਲੋਂ ਪਿੰਡ ਉੱਗੋਕੇ ਵਿੱਚ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਲਾਇਆ ਗਿਆ ਜਿਸ ਮੌਕੇ ਵਿਸ਼ੇਸ਼ ਤੌਰ ’ਤੇ ਵਿਧਾਇਕ ਲਾਭ ਸਿੰਘ ਉੱਗੋਕੇ ਪਹੁੰਚੇ ਜਿਨ੍ਹਾਂ ਕਾਲਜ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਦਿਆਰਥੀਆਂ ਅੰਦਰ ਹੱਥੀਂ ਕੰਮ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਜਿੱਥੇ ਨਸ਼ਿਆਂ ਤੋਂ ਦੂਰ ਰਹਿ ਕੇ ਕਿਤਾਬਾਂ ਨਾਲ ਸਾਂਝ ਪਾਉਣ, ਉੱਥੇ ਬਾਕੀਆਂ ਲਈ ਵੀ ਪ੍ਰੇਰਨਾ ਬਣਨ।ਪ੍ਰਿੰਸੀਪਲ ਡਾ. ਲਖਵਿੰਦਰ ਸਿੰਘ ਰੱਖੜਾ ਵੱਲੋਂ ਭਾਈਚਾਰਕ ਸਾਂਝ, ਡਿਜੀਟਲ ਸਾਖ਼ਰਤਾ ਅਤੇ ਨੈਤਿਕ ਲੀਡਰਸ਼ਿਪ ਰਾਹੀਂ ਸਮਾਜਿਕ ਤਬਦੀਲੀ ਲਿਆਉਣ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਬਾਰੇ ਦੱਸਿਆ।ਵਿਦਿਆਰਥੀਆਂ ਵੱਲੋਂ ਨਾਟਕ ਮੰਡਲੀ ‘ਰੈੱਡ ਆਰਟਸ’ ਦੀ ਟੀਮ ਵੱਲੋਂ ਪਿੰਡ ਢਿੱਲਵਾਂ, ਸੁਖਪੁਰਾ ਮੌੜ, ਨਾਭਾ ਮੌੜ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨੁੱਕੜ ਨਾਟਕ ਖੇਡੇ ਗਏ। ਪਿੰਡ ਢਿੱਲਵਾਂ ਵਿੱਚ ‘ਨਸ਼ੇ ਛੱਡੋ ਕੋਹੜ ਵੱਢੋ’ ਜਾਗਰੂਕਤਾ ਰੈਲੀ ਕੱਢੀ ਗਈ। ਇਸ ਤੋਂ ਇਲਾਵਾ ਐੱਨ.ਐੱਸ.ਐੱਸ ਵਾਲੰਟੀਅਰਾਂ ਵੱਲੋਂ ਪਿੰਡਾਂ ਦੇ ਚੌਂਕਾਂ, ਸੁਸਾਇਟੀਆਂ ਤੇ ਸਕੂਲਾਂ ਦੀ ਸਫ਼ਾਈ ਕੀਤੀ ਗਈ।ਸਮਾਪਤੀ ਵਾਲੇ ਦਿਨ ਅਦਾਕਾਰ ਅਤੇ ਲੇਖਕ ਬਲਵਿੰਦਰ ਬੁੱਲਟ ਵੱਲੋਂ ਆਪਣੇ ਜ਼ਿੰਦਗੀ ਦੇ ਨਿੱਜੀ ਤਜਰਬੇ ਸਾਂਝੇ ਕੀਤੇ ਗਏ ਅਤੇ ਸਾਈਬਰ ਸੁਰੱਖਿਆ ਦੀਆਂ ਚੁਣੌਤੀਆਂ ਨਾਲ ਨਜਿੱਠਣ ਬਾਰੇ ਜਾਣਕਾਰੀ ਦਿੱਤੀ ਗਈ।