ਵਿਧਾਇਕ ਵੱਲੋਂ ਜਲ ਸਪਲਾਈ ਪ੍ਰਾਜੈਕਟ ਦਾ ਉਦਘਾਟਨ
ਭਗਵਾਨ ਦਾਸ ਸੰਦਲ
ਦਸੂਹਾ, 10 ਜੂਨ
ਇੱਥੇ ਵਿਧਾਇਕ ਐਡਵੋਕੇਟ ਕਰਮਬੀਰ ਘੁੰਮਣ ਨੇ ‘ਅਮਰੁਤ 2’ ਸਕੀਮ ਤਹਿਤ 6.63 ਕਰੋੜ ਰੁਪਏ ਦੇ ਜਲ ਸਪਲਾਈ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਇਸ ਸਬੰਧੀ ਮੁਹੱਲਾ ਜੈਨ ਕਲੋਨੀ ਨਿਹਾਲਪੁਰ ਵਿੱਚ ਕਰਵਾਏ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਵਿਧਾਇਕ ਨੇ 23 ਕਿਲੋਮੀਟਰ ਲੰਬੀ ਪਾਈਪਲਾਈਨ ਨੈੱਟਵਰਕ ਦੀ ਸ਼ੁਰੂਆਤ ਕੀਤੀ, ਜਿਸ ਨਾਲ ਜਿੱਥੇ ਸ਼ਹਿਰ ਦੀਆਂ ਕਈ ਵਾਰਡਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸਮੱਸਿਆ ਦੂਰ ਹੋਵੇਗੀ ਉੱਥੇ ਹੀ ਇਲਾਕੇ ਦਾ ਢਾਂਚਾਗਤ ਵਿਕਾਸ ਵੀ ਉਤਸ਼ਾਹਿਤ ਹੋਵੇਗਾ। ਮਗਰੋਂ ਵਿਧਾਇਕ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰੀ ਢਾਂਚੇ ਨੂੰ ਮਜ਼ਬੂਤ ਬਣਾਉਣ ਅਤੇ ਹਰ ਘਰ ਤੱਕ ਬੁਨਿਆਦੀ ਸਹੂਲਤਾਂ, ਖਾਸ ਕਰਕੇ ਪਾਣੀ ਦੀ ਸਪਲਾਈ ਪਹੁੰਚਾਉਣ ਲਈ ਵਚਨਬੱਧ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪ੍ਰਾਜੈਕਟ ਹਰ ਘਰ ਤੱਕ ਸਾਫ ਪਾਣੀ ਅਤੇ ਵਧੀਆ ਜੀਵਨ ਸਹੂਲਤਾਂ ਪਹੁੰਚਾਉਣ ਵੱਲ ਅਹਿਮ ਕਦਮ ਹੈ। ਉਨ੍ਹਾਂ ਭਰੋਸਾ ਦਿੱਤਾ ਕਿ 23 ਕਿਲੋਮੀਟਰ ਲੰਬੀ ਪਾਈਪਲਾਈਨ ਦੇ ਬਾਕੀ ਰਹਿੰਦੇ ਕੰਮ ਨੂੰ ਪੜਾਅਵਾਰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਐਕਸੀਅਨ ਅਮਨਦੀਪ, ਐੱਸਡੀਓ ਡੀਕੇ ਭੰਡਾਰੀ, ਮੀਤ ਪ੍ਰਧਾਨ ਅਮਰਪ੍ਰੀਤ ਸਿਂਘ ਖ਼ਾਲਸਾ, ਕੌਂਸਲਰ ਚੰਦਰ ਸ਼ੇਖਰ ਬੰਟੀ, ਕੌਂਸਲਰ ਸੰਤੋਖ ਤੋਖੀ, ਹਰਵਿੰਦਰ ਕਾਹਲੋ, ਇਕਬਾਲ ਸਿੰਘ ਲੱਡੂ, ਨਿਰਮਲ ਚੰਦ, ਡਾ. ਸੱਤਪਾਲ ਸਿੰਘ ਤੇ ਸਮੀਰ ਸਿੰਘ ਘੁੰਮਣ ਆਦਿ ਮੌਜੂਦ ਸਨ।