For the best experience, open
https://m.punjabitribuneonline.com
on your mobile browser.
Advertisement

ਵਿਧਾਇਕ ਗਿਆਸਪੁਰਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

07:20 AM Mar 11, 2025 IST
ਵਿਧਾਇਕ ਗਿਆਸਪੁਰਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
ਵਿਧਾਇਕ ਗਿਆਸਪੁਰਾ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਆਗੂ। -ਫੋਟੋ: ਜੱਗੀ
Advertisement
ਦੇਵਿੰਦਰ ਸਿੰਘ ਜੱਗੀਪਾਇਲ, 10 ਮਾਰਚ
Advertisement

ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਦਫ਼ਤਰ ਅੱਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਮੀਟਿੰਗ 'ਚ ਤਲਖੀ ਨਾਲ ਗੱਲ ਕਰਨ ਅਤੇ 5 ਮਾਰਚ ਨੂੰ ਚੰਡੀਗੜ੍ਹ ਨਾ ਜਾਣ ਦੇਣ ਲਈ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਰਕੇ ਜੇਲ੍ਹਾ ਚ' ਸੁੱਟਣ ਦੇ ਰੋਸ ਵਜੋ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਮਾਨ ਸਰਕਾਰ ਵੀ ਕੇੰਦਰ ਸਰਕਾਰ ਦੇ ਇਸ਼ਾਰਿਆਂ ਤੇ ਚੱਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਵੀ ਐੱਮਐਸਪੀ ਦਾ ਕਾਨੂੰਨ ਬਣਾਇਆ ਜਾਵੇ, ਖੇਤੀ ਨੀਤੀ ਖਰੜੇ ਨੂੰ ਕਿਸਾਨ ਜਥੇਬੰਦੀਆਂ ਦੇ ਸੁਝਾਅ ਲੈ ਕੇ ਲਾਗੂ ਕਰੇ, ਜੱਦੀ ਪੁਸ਼ਤੀ ਮੁਜਾਰੇ ਅਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਲਈ ਸੂਬਾ ਤੇ ਕੇਂਦਰ ਸਰਕਾਰ ਤਾਲਮੇਲ ਬਣਾ ਕੇ ਖਤਮ ਕਰੇ, ਸਹਿਕਾਰੀ ਅਦਾਰਿਆਂ ਦੇ ਕਰਜਿਆਂ ਨੂੰ ਵਨ ਟਾਈਮ ਸੈਟਲਮੈੰਟ ਸਕੀਮ ਲਾਗੂ ਕੀਤੀ ਜਾਵੇ, ਬਾਸਮਤੀ, ਸਬਜੀਆਂ, ਮੱਕੀ ਆਦਿ ਤੇ ਐੱਮਐਸਪੀ ਮਿੱਥਕੇ ਖਰੀਦ ਕੀਤੀ ਜਾਵੇ।

Advertisement

ਉਹਨਾਂ ਕਿਹਾ ਕਿ ਝੋਨੇ ਦੀ ਕਿਹੜੀ ਕਿਹੜੀ ਕਿਸਮ ਬੀਜਣੀ ਹੈ, ਬੀਜਣ ਤੋਂ ਪਹਿਲਾਂ ਸਪੱਸ਼ਟ ਕੀਤਾ ਜਾਵੇ, ਪਾਣੀ ਨੂੰ ਦੂਸ਼ਿਤ ਕਰਨ ਵਾਲਿਆਂ ਤੇ ਸ਼ਿਕੰਜਾ ਕੱਸਿਆ ਜਾਵੇ, ਡੈਮ ਸੇਫਟੀ ਐਕਟ ਰੱਦ ਕੀਤੇ ਜਾਣ, ਦਿੱਲੀ ਸ਼ੰਘਰਸ਼ ਦੇ ਸ਼ਹੀਦ ਪ੍ਰੀਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦਿੱਤੀ ਜਾਵੇ, ਕਿਸਾਨਾਂ ਤੇ ਪਾਏ ਕੇਸ ਸਮੇਤ ਪਰਾਲੀ ਸਾੜਨ ਵਾਲ਼ੇ ਕੇਸ ਰੱਦ ਕੀਤੇ ਜਾਣ, ਜਬਰੀ ਜ਼ਮੀਨਾਂ ਐਕਵਾਇਰ ਨਾ ਕੀਤੀਆ ਜਾਣ, ਗੰਨੇ ਦਾ ਬਕਾਇਆ ਰਕਮ ਦਿੱਤੀ ਜਾਵੇ, ਖਾਦ ਬੀਜਾਂ ਦੀ ਕਾਲਾ ਬਜ਼ਾਰੀ ਤੇ ਨੱਥ ਪਾਈ ਜਾਵੇ ਅਤੇ ਕੌਮੀ ਸਿੱਖਿਆ ਨੀਤੀ 2020 ਨੂੰ ਰੱਦ ਕੀਤਾ ਜਾਵੇ। ਇਸ ਰੋਸ ਪ੍ਰਦਰਸ਼ਨ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਰਾਜਵੀਰ ਸਿੰਘ ਘੁਡਾਣੀ, ਆਲ ਇੰਡੀਆ ਕਿਸਾਨ ਸਭਾ 1936 ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਝੱਜ, ਬੀਕੇਯੂ ਕਾਦੀਆਂ ਦੇ ਹਰਮੀਤ ਸਿੰਘ ਕਾਦੀਆਂ, ਮਨੋਹਰ ਸਿੰਘ ਕਲਾੜ, ਰਾਜਿੰਦਰ ਸਿੰਘ ਸਿਆੜ, ਬਲਜੀਤ ਸਿੰਘ ਦੌਦ, ਦਵਿੰਦਰ ਸਿੰਘ ਸਿਰਥਲਾ, ਹਾਕਮ ਸਿੰਘ ਜਰਗੜੀ, ਮਲਕੀਤ ਸਿੰਘ ਮਜ਼ਦੂਰ ਯੂਨੀਅਨ ਖੰਨਾ, ਪ੍ਰਧਾਨ ਜਸਵਿੰਦਰ ਸਿੰਘ, ਜਗਦੇਵ ਸਿੰਘ ਖੰਨਾ, ਜੰਗ ਸਿੰਘ ਸਿਰਥਲਾ, ਜਸਵੀਰ ਸਿੰਘ ਅਸਗਰੀਪੁਰ, ਸੁਖਦੇਵ ਸਿੰਘ ਲਹਿਲ, ਤਰਸੇਮ ਲਾਲ, ਅਮਨਿੰਦਰ ਸਿੰਘ, ਗਗਨਦੀਪ ਘੁਡਾਣੀ ਨੇ ਵੀ ਸੰਬੋਧਨ ਕੀਤਾ।

ਡੱਬੀ-ਸੰਯੁਕਤ ਕਿਸਾਨ ਮੋਰਚੇ ਦੇ ਰੋਸ ਧਰਨੇ ਵਿੱਚ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਖੁਦ ਕਿਸਾਨਾਂ ਵਿੱਚ ਜਾ ਬੈਠੇ। ਉਹਨਾਂ ਕਿਹਾ ਕਿਸਾਨਾਂ ਵੱਲੋਂ ਵਿਧਾਇਕਾਂ ਦੇ ਦਫਤਰਾਂ ਅੱਗੇ ਧਰਨੇ ਲਾਉਣਾ ਉਹਨਾਂ ਦਾ ਜਮਹੂਰੀ ਹੱਕ ਹੈ। ਜਦੋਂ ਧਰਨੇ ਵਿੱਚ ਬੈਠਣ ਬਾਰੇ ਵਿਧਾਇਕ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਕਿਸਾਨ-ਮਜਦੂਰ ਵੀ ਉਹਨਾਂ ਦੇ ਭੈਣ ਭਰਾ ਹਨ, ਉਹਨਾਂ ਦੀਆਂ ਮੰਗਾਂ ਸੁਣਕੇ ਹੀ ਵਿਧਾਨ ਸਭਾ ਵਿੱਚ ਜਾ ਕੇ ਉਠਾਵਾਂਗੇ।

Advertisement
Author Image

Inderjit Kaur

View all posts

Advertisement