ਪੱਤਰ ਪ੍ਰੇਰਕਕਪੂਰਥਲਾ, 9 ਅਪਰੈਲਸਿਟੀ ਪੁਲੀਸ ਕਪੂਰਥਲਾ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਅਜੈ ਮਹਾਜਨ ਵਾਸੀ ਮੁਹੱਲਾ ਮਾਡਲ ਟਾਊਨ ਨੇ ਪੁਲੀਸ ਨੂੰ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਸਾਈਪਰਸ ਭੇਜਣ ਦਾ ਝਾਂਸਾ ਦੇ 5.50 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੁਲੀਸ ਨੇ ਸੁਖਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸੇ ਤਰ੍ਹਾਂ ਸ਼ਿਕਾਇਤ ਕਰਤਾ ਅਮਨਦੀਪ ਸਿੰਘ ਵਾਸੀ ਮੁਹੱਲਾ ਕਿਲੇ ਵਾਲਾ ਨੇ ਪੁਲੀਸ ਨੂੰ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ਼ ਸੰਨੀ ਤੇ ਦਲਜੀਤ ਸਿੰਘ ਉਰਫ਼ ਜੀਤਾ ਵਾਸੀ ਕੋਹਰਾ ਕਲਾਂ ਨੇ ਪੋਲੈਂਡ ਭੇਜਣ ਦਾ ਝਾਂਸਾ ਦੇ ਕੇ 1.06 ਲੱਖ ਰੁਪਏ ਦੀ ਠੱਗੀ ਮਾਰੀ। ਇਸੇ ਤਰ੍ਹਾਂ ਪਰਮਜੀਤ ਕੌਰ ਪਤਨੀ ਲੇਟ ਅਵਤਾਰ ਸਿੰਘ ਵਾਸੀ ਮੋਠਾਂਵਾਲ ਦੀ ਸ਼ਿਕਾਇਤ ’ਤੇ ਪੁਲੀਸ ਨੇ ਬਲਬੀਰ ਸਿੰਘ ਵਾਸੀ ਭੁਲਾਣਾ ਤੇ ਬਲਦੇਵ ਰਾਜ ਵਾਸੀ ਖਾਨਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।