ਗੁਰਬਖਸ਼ਪੁਰੀਤਰਨ ਤਾਰਨ, 29 ਜੂਨਥਾਣਾ ਸਰਹਾਲੀ ਦੀ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਦੋਸ਼ ਹੇਠ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ। ਪੁਲੀਸ ਨੇ ਦੱਸਿਆ ਕਿ ਪੱਟੀ ਸ਼ਹਿਰ ਦੀ ਗਾਰਡਨ ਕਲੋਨੀ ਦੇ ਵਸਨੀਕ ਬਿਸ਼ੰਭਰ ਸਿੰਘ ਉਰਫ ਸਵੰਬਰਜੀਤ ਸਿੰਘ ਵੱਲੋਂ ਇਲਾਕੇ ਦੇ ਪਿੰਡ ਨੰਦਪੁਰ ਦੇ ਵਾਸੀ ਜਸਮੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਅਤੇ ਲਵਪਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਨੂੰ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਦੋ ਸਾਲ ਪਹਿਲਾਂ ਦੋ ਲੱਖ ਰੁਪਏ ਲਏ ਸਨ ਪਰ ਕਈ ਵਾਰ ਆਖਣ ’ਤੇ ਉਸ ਨੇ ਉਨ੍ਹਾਂ ਨੂੰ ਇਕ ਲੱਖ ਰੁਪਏ ਤਾਂ ਵਾਪਸ ਕਰ ਦਿੱਤੇ ਪਰ ਬਾਕੀ ਦੇ ਇਕ ਲੱਖ ਰੁਪਏ ਦੀ ਠੱਗੀ ਮਾਰ ਲਈ| ਪੁਲੀਸ ਨੇ ਪੀੜਤ ਵਿਅਕਤੀਆਂ ਨੇ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ| ਇਸ ਦੇ ਨਾਲ ਹੀ ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਦਦੇਹਰ ਸਾਹਿਬ ਦੀ ਸੁਖਪ੍ਰੀਤ ਕੌਰ ਪੁੱਤਰੀ ਦਲਜੀਤ ਸਿੰਘ ਨੂੰ ਵੀ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ ਉਸ ਤੋਂ ਟਰੈਵਲ ਏਜੰਟ ਨੇ 11 ਲੱਖ ਰੁਪਏ ਦੀ ਠੱਗੀ ਮਾਰ ਲਈ| ਥਾਣਾ ਦੇ ਏਐੱਸਆਈ ਬੀਰ ਸਿੰਘ ਨੇ ਕਿਹਾ ਕਿ ਸੁਖਪ੍ਰੀਤ ਕੌਰ ਨਾਲ ਠੱਗੀ ਮਾਰਨ ਵਾਲੇ ਦੀ ਪਛਾਣ ਹਰਪਾਲ ਸਿੰਘ ਵਾਸੀ ਲੇਹਲ (ਗੁਰਦਾਸਪੁਰ) ਦੇ ਤੌਰ ’ਤੇ ਕੀਤੀ ਗਈ ਹੈ| ਏਐੱਸਆਈ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰ ਕੇ ਹਰਪਾਲ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ।