For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀ ਗੁਰਦੁਆਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ

04:26 AM Jan 22, 2025 IST
ਵਿਦਿਆਰਥੀ ਗੁਰਦੁਆਰਾ ਨਾਨਕ ਨਿਵਾਸ ਵਿਖੇ ਨਤਮਸਤਕ ਹੋਏ
Advertisement

ਹਰਦਮ ਮਾਨ
ਸਰੀ: ਬੀਤੇ ਦਿਨੀਂ ਐਬਟਸਫੋਰਡ ਲਾਈਫ ਟੀਮਜ ਟਰੇਨਿੰਗ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਨਾਨਕ ਨਿਵਾਸ ਨੰਬਰ 5 ਰੋਡ ਰਿਚਮੰਡ ਵਿਖੇ ਨਤਮਸਤਕ ਹੋਏ। ਇਨ੍ਹਾਂ ਵਿਦਿਆਰਥੀਆਂ ਦੀ ਅਗਵਾਈ ਅਧਿਆਪਕ ਜੇਮਜ਼ ਪਾਰਲੀ ਕਰ ਰਹੇ ਸਨ।
ਲਾਈਫ ਟੀਮਜ ਇੱਕ ਟਰੇਨਿੰਗ ਕ੍ਰਿਸਚੀਅਨ ਜਥੇਬੰਦੀ ਹੈ ਜੋ ਵੱਖਰੇ ਵੱਖਰੇ ਧਰਮਾਂ ਅਤੇ ਸੱਭਿਆਚਾਰਾਂ ਦੇ ਬੱਚਿਆਂ ਨਾਲ ਕੰਮ ਕਰਦੀ ਹੈ। ਇਨ੍ਹਾਂ ਵਿਦਿਆਰਥੀਆਂ ਨੇ ਸਿੱਖ ਧਰਮ ਅਤੇ ਸਾਊਥ ਏਸ਼ੀਅਨ ਕਮਿਊਨਿਟੀ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਜਗਿਆਸਾ ਪ੍ਰਗਟਾਈ।
ਗੁਰਦਆਰਾ ਪ੍ਰਬੰਧਕ ਕਮੇਟੀ ਵੱਲੋਂ ਬਲਵੰਤ ਸਿੰਘ ਸੰਘੇੜਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਸਥਾਰ ਵਿੱਚ ਸਿੱਖ ਧਰਮ ਅਤੇ ਸਿੱਖ ਭਾਈਚਾਰੇ ਬਾਰੇ ਚਾਨਣਾ ਪਾਇਆ। ਵਿਦਿਆਰਥੀਆਂ ਨੇ ਉਤਸੁਕਤਾ ਵਸ ਕਈ ਸਵਾਲ ਵੀ ਪੁੱਛੇ। ਜਾਣਕਾਰੀ ਹਾਸਲ ਕਰਨ ਉਪਰੰਤ ਵਿਦਿਆਰਥੀਆਂ ਨੇ ਯਾਦਗਾਰੀ ਤਸਵੀਰਾਂ ਖਿੱਚੀਆਂ ਅਤੇ ਲੰਗਰ ਦਾ ਆਨੰਦ ਮਾਣਿਆ। ਅਧਿਆਪਕ ਜੇਮਜ਼ ਪਾਰਲੀ ਨੇ ਨਿੱਘੇ ਸਵਾਗਤ, ਵਡਮੁੱਲੀ ਜਾਣਕਾਰੀ ਅਤੇ ਲੰਗਰ ਲਈ ਗੁਰਦਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।
ਸੰਪਰਕ: +1 604 308 6663

Advertisement

Advertisement
Advertisement
Author Image

Balwinder Kaur

View all posts

Advertisement