ਵਿਦਿਆਰਥੀਆਂ ਵੱਲੋਂ ਹਰਿਆਣਾ ਵਿਧਾਨ ਸਭਾ ਦਾ ਦੌਰਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 11 ਮਾਰਚ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਮਾਸ ਕਮਿਊਨੀਕੇਸ਼ਨ ਐਂਡ ਮੀਡੀਆ ਟੈਕਨਾਲੋਜੀ ਇੰਸਟੀਚਿਊਟ ਦੇ ਵਫਦ ਨੇ ਹਰਿਆਣਾ ਵਿਧਾਨ ਸਭਾ ਦੇ ਬਜਟ ਸ਼ੈਸ਼ਨ 2025 ਦਾ ਨਿਰੀਖਣ ਕੀਤਾ। ਇਹ ਜਾਣਕਾਰੀ ਸੰਸਥਾ ਦੇ ਸਹਾਇਕ ਪ੍ਰੋਫੈਸਰ ਤੇ ਲੋਕ ਸੰਪਰਕ ਅਧਿਕਾਰੀ ਡਾ਼ ਅਪਿਨਵ ਨੇ ਦਿੱਤੀ। ਵਫ਼ਦ ਵਿੱਚ ਸੰਸਥਾ ਦੇ ਸਹਾਇਕ ਪ੍ਰੋਫੈਸਰ ਅਭਿਨਵ, ਗੌਰਵ ਕੁਮਾਰ, ਤੇ ਸੁਨੀਤਾ ਦੇ ਨਾਲ ਨਾਲ ਮਾਸ ਕਮਿਊਨੀਕੇਸ਼ਨ ਐੱਮਏ ਦੇ ਵਿਦਿਆਰਥੀ ਸ਼ਾਮਲ ਸਨ। ਇਸ ਮੌਕੇ ਇੰਸਟੀਚਿਊਟ ਆਫ ਮਾਸ ਕਮਿਊੂਨੀਕੇਸ਼ਨ ਐਂਡ ਮੀਡੀਆ ਟੈਕਨਾਲੋਜੀ ਦੇ ਡਾਇਰੈਕਟਰ ਮਹਾਂ ਸਿੰਘ ਪੂਨੀਆ ਨੇ ਕਿਹਾ ਕਿ ਸੰਸਦੀ ਤੇ ਵਿਧਾਨਿਕ ਰਿਪੋਰਟਿੰਗ ਕੋਰਸ ਦਾ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਵਿਦਿਅਕ ਦੌਰੇ ਰਾਹੀਂ ਵਿਦਿਆਰਥੀਆਂ ਵਿਚ ਭਾਰਤੀ ਰਾਜਨੀਤੀ, ਪ੍ਰਸ਼ਾਸਨਿਕ ਪ੍ਰਣਾਲੀ ,ਬਜਟ ਪੇਸ਼ਕਾਰੀ ਪ੍ਰਕਿਰਿਆ ਤੇ ਵਿਧਾਨਿਕ ਪ੍ਰਕਿਰਿਆ ਦੀ ਸਮਝ ਵਿਕਸਤ ਹੋਵੇਗੀ।
ਉਨ੍ਹਾਂ ਕਿਹਾ ਕਿ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ ਦੇ ਵਿਦਿਆਰਥੀ ਹਰ ਬਜਟ ਸੈਸ਼ਨ ਦੌਰਾਨ ਅਜਿਹੇ ਵਿਦਿਅਕ ਟੂਰ ਲਗਾਉਂਦੇ ਰਹਿੰਦੇ ਹਨ, ਜਿਸ ਨਾਲ ਇੰਸੀਟੀਚਿਊਟ ਆਫ ਮਾਸ ਕਮਿਊਨੀਕੇਸ਼ਨ ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਨਾਉਣ ਦੇ ਉਦੇਸ਼ ਨੂੰ ਮਜ਼ਬੂਤੀ ਮਿਲਦੀ ਹੈ। ਸੰਸਥਾਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਸੰਸਥਾ ਦਾ ਸਰਵਪੱਖੀ ਵਿਕਾਸ ਕਰਨਾ ਹੈ ਤੇ ਇਸ ਨਾਲ ਵਿਦਿਆਰਥੀਆਂ ਨੂੰ ਤਰੱਕੀ ਕਰਨ ਦਾ ਮੌਕਾ ਮਿਲੇਗਾ ਤੇ ਸਮਾਜ ਨੂੰ ਪ੍ਰਤਿਭਾਸ਼ਾਲੀ ਪੱਤਰਕਾਰ ਮਿਲਣਗੇ ਜੋ ਆਪਣੀ ਸ਼ਾਨਦਾਰੀ ਲਿਖਣ ਸ਼ੈਲੀ ਨਾਲ ਮਜ਼ਬੂਤ ਸਮਾਜ ਬਣਾਉਣ ਵਿੱਚ ਮਦਦ ਕਰਨਗੇ।