ਵਿਦਿਆਰਥੀਆਂ ਵੱਲੋਂ ਟਰੈਫ਼ਿਕ ਨਿਯਮਾਂ ਬਾਰੇ ਜਾਗਰੂਕਤਾ ਰੈਲੀ
05:25 AM Feb 02, 2025 IST
Advertisement
ਮਾਨਸਾ: ਚੇਤਨ ਸਿੰਘ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਵਿੱਚ ਸੜਕ ਸੁਰੱਖਿਆ ਮਹੀਨਾ ਸਬੰਧੀ ਟਰੈਫਿਕ ਨਿਯਮ ਜਾਗਰੂਕਤਾ ਰੈਲੀ ਕੀਤੀ ਗਈ। ਇਸ ਰੈਲੀ ਨੂੰ ਐੱਸਪੀ ਗੁਰਸ਼ਰਨ ਸਿੰਘ ਪੁਰੇਵਾਲ ਵੱਲੋਂ ਹਰੀ ਝੰਡੀ ਦੇਕੇ ਰਵਾਨਾ ਕੀਤਾ ਗਿਆ। ਪ੍ਰਿੰਸੀਪਲ ਜਗਦੀਪ ਕੁਮਾਰ ਪਟਿਆਲ ਨੇ ਦੱਸਿਆ ਕਿ ਇਹ ਰੈਲੀ ਵਿੱਦਿਆ ਮੰਦਰ ਤੋਂ ਸ਼ੁਰੂ ਕਰਕੇ ਸ਼ਹਿਰ ਦੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਵਿਦਿਆਰਥੀ ਵਾਪਸ ਵਿੱਦਿਆ ਮੰਦਰ ਵਿੱਚ ਪਹੁੰਚੇ। ਉਨ੍ਹਾਂ ਦੱਸਿਆ ਕਿ ਇਸ ਰੈਲੀ ਦਾ ਮੁੱਖ ਮੰਤਵ ਸ਼ਹਿਰ ਦੇ ਲੋਕਾਂ ਨੂੰ ਜਾਗਰੂਕ ਕਰਵਾਉਣਾ ਸੀ ਜਿਵੇਂ ਕਿ ਵਹੀਕਲ ਚਲਾਉਂਦੇ ਸਮੇਂ ਹੈਲਮੈਟ ਦੀ ਵਰਤੋਂ ਕਰਨਾ, ਵਹੀਕਲ ਦੀ ਰਫਤਾਰ ਹੋਲੀ ਰੱਖਣਾ,ਟਰੈਫਿਕ ਸਿੰਗਨਲ ਦੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਦੱਸਿਆ। ਇਸ ਮੌਕੇ ਬਲਦੇਵ ਰਾਜ ਬਾਂਸਲ, ਟਰੈਫ਼ਿਕ ਇੰਚਾਰਜ ਭਗਵੰਤ ਸਿੰਘ, ਸੁਰੇਸ਼ ਕੁਮਾਰ ਸਿੰਘ, ਜਸਵੀਰ ਸਿੰਘ ਤੇ ਹੋਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement
Advertisement