ਲਹਿਰਾਗਾਗਾ: ਸ਼ਿਵਮ ਕਾਲਜ ਆਫ ਐਜੂਕੇਸ਼ਨ ਖੌਖਰ ਕਲਾ ਦੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਕਾਲਜ ਬੁਢਲਾਡਾ ਵਿੱਚ ਸਤਰੰਗ-2025 ਕਲਾ, ਵਿਰਾਸਤੀ ਅਤੇ ਵਿੱਦਿਅਕ ਮੇਲਾ ਦਾ ਦੌਰਾ ਕਰਵਾਇਆ ਗਿਆ। ਕਾਲਜ ਦੇ ਪ੍ਰਧਾਨ ਰਾਹੁਲ ਗਰਗ ਅਜਿਹੀਆਂ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੂੰ ਹਿੱਸਾ ਲੈਣ ਲਈ ਸਮੇਂ-ਸਮੇਂ ’ਤੇ ਪ੍ਰੇਰਿਤ ਕਰਦੇ ਹਨ। ਪ੍ਰਿੰਸੀਪਲ ਡਾ. ਰਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਪੁਰਾਤਨ ਚੀਜ਼ਾਂ ਬਾਰੇ ਜਾਣੂ ਕਰਵਾਇਆ। ਮੇਲੇ ਵਿੱਚ ਵਿਦਿਆਰਥੀਆਂ ਨੂੰ ਚੀਨੀ ਸੱਭਿਅਤਾ, ਪੰਜਾਬੀ ਸੱਭਿਅਤਾ ਅਤੇ ਵਿਰਾਸਤ ਬਾਰੇ ਜਾਣਕਾਰੀ ਦਿੱਤੀ ਗਈ। ਕਾਮਰਸ ਵਿਭਾਗ, ਸਾਹਿਤ ਵਿਭਾਗ, ਕੰਪਿਊਟਰ ਵਿਭਾਗ ਨੇ ਮਾਡਲ ਤੇ ਚਾਰਟ ਰਾਹੀਂ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਪੁਰਾਤਨ ਵਿਆਹ, ਜੈਲਦਾਰਾਂ ਦੀ ਹਵੇਲੀ, ਦਾਣੇ ਭੁੰਨਣ ਵਾਲੀ ਭੱਠੀ, ਪੁਰਾਣੀਆਂ ਚੀਜ਼ਾਂ-ਔਜਾਰ, ਭੰਗੜਾ-ਗਿੱਧਾ ਦਾ ਆਨੰਦ ਮਾਣਿਆ। ਇਸ ਮੌਕੇ ਅਸਿਸਟੈਂਟ ਪ੍ਰੋਫੈਸਰ ਸੁਖਪਾਲ ਸਿੰਘ, ਅਸਿਸਟੈਂਟ ਪ੍ਰੋਫੈਸਰ ਰਾਜਵਿੰਦਰ ਕੌਰ ਅਤੇ ਸਮੂਹ ਵਿਦਿਆਰਥੀ ਸ਼ਾਮਲ ਸਨ। -ਪੱਤਰ ਪ੍ਰੇਰਕ