ਰਾਜਪੁਰਾ: ਪੰਜਾਬ ਸਕੂਲ ਐਜੂਕੇਸ਼ਨ ਬੋਰਡ ਮੁਹਾਲੀ ਵੱਲੋਂ ਪਿਛਲੇ ਦਿਨੀਂ ਅੱਠਵੀਂ ਕਲਾਸ ਦੇ ਐਲਾਨੇ ਗਏ ਨਤੀਜਿਆਂ ’ਚੋਂ ਰਾਜਪੁਰਾ ਸਥਿਤ ਸ਼ਿਵਾਲਿਕ ਬਾਲ ਵਿੱਦਿਆ ਮੰਦਰ ਸਕੂਲ ਦੀ ਵਿਦਿਆਰਥਣ ਅਨੁਰੀਤ ਕੌਰ ਨੇ ਅੱਠਵੀਂ ਕਲਾਸ ਵਿੱਚ 93.5 ਫ਼ੀਸਦੀ ਨੰਬਰ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਵਿਦਿਆਰਥਣ ਅਨੁਰੀਤ ਕੌਰ ਨੇ ਕਿਹਾ ਕਿ ਉਹ ਵੱਡੀ ਹੋ ਕੇ ਜੱਜ ਬਣਨਾ ਚਾਹੁੰਦੀ ਹੈ। ਇੱਥੇ ਦੱਸ ਦਈਏ ਕਿ ਵਿਦਿਆਰਥਣ ਅਨੁਰੀਤ ਕੌਰ ਦੇ ਪਿਤਾ ਨਿਰਮਲ ਸਿੰਘ ਰਾਜਪੁਰਾ ਕੋਰਟ ਵਿੱਚ ਪੇਸ਼ੇ ਵਜੋਂ ਵਕੀਲ ਹਨ। -ਨਿੱਜੀ ਪੱਤਰ ਪ੍ਰੇਰਕ